ਅਮਰੀਕਾ, 31 ਜੁਲਾਈ ,ਬੋਲੇ ਪੰਜਾਬ ਬਿਊਰੋ;
(ਅਮਰੀਕਾ (America) ਤੋਂ ਇੱਕ ਵੱਡੇ ਜਹਾਜ਼ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਅਮਰੀਕੀ ਜਲ ਸੈਨਾ ਦਾ ਐਫ-35 ਲੜਾਕੂ ਜਹਾਜ਼ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕਰੈਸ਼ ਹੋ ਗਿਆ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਜਹਾਜ਼ ਦਾ ਪਾਇਲਟ ਸਫਲਤਾਪੂਰਵਕ ਬਾਹਰ ਨਿਕਲ ਗਿਆ। ਜਿਸ ਕਾਰਨ ਉਸਦੀ ਜਾਨ ਬਚ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਲੀਫੋਰਨੀਆ (America) ਦੇ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਬੁੱਧਵਾਰ ਸ਼ਾਮ ਨੂੰ ਇੱਕ ਅਮਰੀਕੀ ਨੇਵੀ ਐਫ-35ਸੀ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਦੇ ਕਰੀਬ ਵਾਪਰੀ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਹਾਦਸੇ ਵਾਲੀ ਥਾਂ ਤੋਂ ਕਾਲਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਨਜ਼ਰ ਆਈਆਂ। ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਈਐਮਐਸ ਕਰੂ ਅਤੇ CAL ਫਾਇਰ ਮੌਕੇ ‘ਤੇ ਪਹੁੰਚੇ ਅਤੇ ਪਾਇਲਟ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੋ F-35 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਉਹ ਸਟ੍ਰਾਈਕ ਫਾਈਟਰ ਸਕੁਐਡਰਨ VF-125 ਨੂੰ ਸੌਂਪਿਆ ਗਿਆ ਸੀ, ਜਿਸਨੂੰ “ਰਫ ਰੇਡਰਜ਼” ਵਜੋਂ ਜਾਣਿਆ ਜਾਂਦਾ ਹੈ। VF-125 ਇੱਕ ਫਲੀਟ ਰਿਪਲੇਸਮੈਂਟ ਸਕੁਐਡਰਨ ਹੈ ਜੋ ਪਾਇਲਟਾਂ ਅਤੇ ਹਵਾਈ ਅਮਲੇ ਨੂੰ ਸਿਖਲਾਈ ਦੇਣ ਲਈ ਜ਼ਿੰਮੇਵਾਰ ਹੈ।















