ਏਆਈ ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਪ੍ਰਗਟਾਇਆ ਇਤਰਾਜ਼ ਅੰਮ੍ਰਿਤਸਰ, 31 ਜੁਲਾਈ ,ਬੋਲੇ ਪੰਜਾਬ ਬਿਊਰੋ;ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ […]

Continue Reading

10 ਦਿਨ ਦੇ ਬੱਚੇ ਦੀ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ, ਮਾਂ-ਬਾਪ ਵੱਲੋਂ ਮੈਡੀਕਲ ਮਾਫੀਆ ‘ਤੇ ਬੱਚੇ ਦੀ ਮੌਤ ਦਾ ਸਿੱਧਾ ਦੋਸ਼

ਪੰਜਾਬ ਸਰਕਾਰ ਅੱਗੇ ਜਾਂਚ ਕਰਨ ਦੀ ਲਾਈ ਗੁਹਾਰ ਮੋਹਾਲੀ, 31 ਜੁਲਾਈ ,ਬੋਲੇ ਪੰਜਾਬ ਬਿਉਰੋ; ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਨੂੰ ਸਾਡੇ ਸਮਾਜ ਵਿਚ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜਕੱਲ੍ਹ ਕੁਝ ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਵੱਡੇ ਨਾਮੀ ਹਸਪਤਾਲਾਂ ਨਾਲ ਕਥਿਤ ਮਿਲੀਭੁਗਤ ਅਤੇ ਕੁਝ ਪੈਸਿਆਂ ਖਾਤਰ ਲੋਕਾਂ ਦੀ ਜਾਨ ਦੀ ਵੀ ਪ੍ਰਵਾਹ […]

Continue Reading

ਮੁੱਖ ਮੰਤਰੀ Haryana ਨਾਇਬ ਸੈਣੀ ਪਹੁੰਚੇ ਸ਼ਹੀਦ ਊਧਮ ਸਿੰਘ ਦੇ ਜੱਦੀ ਪਿੰਡ, ਕੀਤੀ ਸ਼ਰਧਾਂਜਲੀ ਭੇਟ 

ਚੰਡੀਗੜ੍ਹ, 31 ਜੁਲਾਈ ,ਬੋਲੇ ਪੰਜਾਬ ਬਿਊਰੋ; ਮਹਾਨ ਸੂਰਬੀਰ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ (Haryana) ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸ਼ਹੀਦ ਊਧਮ ਸਿੰਘ ਦੇ ਪਿੰਡ ਸੁਨਾਮ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਸੈਣੀ ਨੇ ਕਿਹਾ, ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ […]

Continue Reading

ਪੰਜਾਬ ਵਿੱਚ ਦਵਾਈਆਂ ਦੀ ਆੜ ਵਿੱਚ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼

ਅੰਮ੍ਰਿਤਸਰ, 31 ਜੁਲਾਈ ,ਬੋਲੇ ਪੰਜਾਬ ਬਿਊਰੋ;  ਪੰਜਾਬ ਪੁਲਿਸ ਨੇ ਡਰੱਗ ਮਾਫੀਆ ਵਿਰੁੱਧ ਇੱਕ ਵੱਡੀ ‘ਸਰਜੀਕਲ ਸਟ੍ਰਾਈਕ’ ਵਿੱਚ ਇੱਕ ਵੱਡੀ ਗੈਰ-ਕਾਨੂੰਨੀ ਫਾਰਮਾ ਓਪੀਔਡ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇਸ ਕਾਰਵਾਈ ਵਿੱਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕਰਦੇ ਹੋਏ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਪਲਾਂਟ ਮੁਖੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ […]

Continue Reading

ਪੰਜਾਬ ਦੇ ਇੱਕ ਡੀ-ਮਾਰਟ ਵਿੱਚ ਬਿੱਲ ਨੂੰ ਲੈ ਕੇ ਹੰਗਾਮਾ, ਚੱਲੇ ਲੱਤਾਂ-ਮੁੱਕੇ

ਜਲੰਧਰ, 31 ਜੁਲਾਈ,ਬੋਲੇ ਪੰਜਾਬ ਬਿਊਰੋ;ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਡੀ-ਮਾਰਟ ਵਿੱਚ ਬੀਤੀ ਦੇਰ ਸ਼ਾਮ ਨੂੰ ਕਾਊਂਟਰ ‘ਤੇ ਇੱਕ ਗਾਹਕ ਜੋੜੇ ਵੱਲੋਂ ਖਰੀਦੇ ਗਏ ਸਾਮਾਨ ਦੀ ਬਿਲਿੰਗ ਨਾ ਕਰਨ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਅਤੇ ਜੋੜੇ ਨੇ ਡੀ-ਮਾਰਟ ਕਰਮਚਾਰੀਆਂ ‘ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ।ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ, […]

Continue Reading

ਫਾਇਰ ਬ੍ਰਿਗੇਡ ਮੰਡੀ ਗੋਬਿੰਦਗੜ੍ਹ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਆਯੁਰਵੇਦ ਕਾਲਜ ਵਿੱਚ ਕੀਤੀ ਮੌਕ ਡ੍ਰਿਲ

ਮੰਡੀ ਗੋਬਿੰਦਗੜ੍ਹ, 31 ਜੁਲਾਈ ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ ਦੇ ਕੈਂਪਸ ਡਾਇਰੈਕਟਰ ਡਾ. ਕੁਲਭੂਸ਼ਣ ਅਤੇ ਪ੍ਰਿੰਸੀਪਲ ਡਾ. ਹੇਮ ਰਾਜ ਦੇ ਦ੍ਰਿਸ਼ਟੀਕੋਣ ਹੇਠ, ਦੇਸ਼ ਭਗਤ ਆਯੁਰਵੇਦਿਕ ਕਾਲਜ ਅਤੇ ਹਸਪਤਾਲ ਕੈਂਪਸ ਵਿੱਚ ਅੱਗ ਸੁਰੱਖਿਆ ‘ਤੇ ਇੱਕ ਮੌਕ ਡ੍ਰਿਲ ਕਰਵਾਈ। ਫਾਇਰ ਬ੍ਰਿਗੇਡ ਮੰਡੀ ਗੋਬਿੰਦਗੜ੍ਹ ਦੇ ਸਟਾਫ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਆਯੁਰਵੇਦ ਕਾਲਜ ਵਿੱਚ ਅੱਗ ਸੁਰੱਖਿਆ ਮੌਕ […]

Continue Reading

ਰੂਸ ‘ਚ ਲਗਾਤਾਰ ਦੂਜੇ ਦਿਨ ਆਇਆ 6.5 ਤੀਬਰਤਾ ਦਾ ਭੂਚਾਲ

ਮਾਸਕੋ, 31 ਜੁਲਾਈ,ਬੋਲੇ ਪੰਜਾਬ ਬਿਊਰੋ;ਰੂਸ ਵਿੱਚ ਲਗਾਤਾਰ ਦੂਜੇ ਦਿਨ ਭੂਚਾਲ ਆਇਆ ਹੈ। ਵੀਰਵਾਰ ਸਵੇਰੇ ਰੂਸ ਦੇ ਪੂਰਬੀ ਖੇਤਰ ਵਿੱਚ ਕੁਰਿਲ ਟਾਪੂਆਂ ‘ਤੇ ਆਏ ਇਸ ਭੂਚਾਲ ਦੀ ਤੀਬਰਤਾ 6.5 ਸੀ।ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (NCS) ਦੇ ਅਨੁਸਾਰ, ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 10:57 ਵਜੇ ਦਰਜ ਕੀਤਾ ਗਿਆ। ਇਸਦੀ ਡੂੰਘਾਈ ਸਿਰਫ਼ 10 ਕਿਲੋਮੀਟਰ ਸੀ।ਇਸ ਤੋਂ ਪਹਿਲਾਂ ਬੁੱਧਵਾਰ […]

Continue Reading

ਕੈਲੀਫੋਰਨੀਆ ‘ਚ F-35 ਲੜਾਕੂ ਜਹਾਜ਼ Crash

ਅਮਰੀਕਾ, 31 ਜੁਲਾਈ ,ਬੋਲੇ ਪੰਜਾਬ ਬਿਊਰੋ; (ਅਮਰੀਕਾ (America) ਤੋਂ ਇੱਕ ਵੱਡੇ ਜਹਾਜ਼ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਅਮਰੀਕੀ ਜਲ ਸੈਨਾ ਦਾ ਐਫ-35 ਲੜਾਕੂ ਜਹਾਜ਼ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕਰੈਸ਼ ਹੋ ਗਿਆ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਜਹਾਜ਼ ਦਾ ਪਾਇਲਟ ਸਫਲਤਾਪੂਰਵਕ ਬਾਹਰ ਨਿਕਲ ਗਿਆ। ਜਿਸ ਕਾਰਨ ਉਸਦੀ ਜਾਨ ਬਚ ਗਈ। ਹਾਦਸੇ ਦੇ ਕਾਰਨਾਂ […]

Continue Reading

ਫਿਰੋਜ਼ਪੁਰ ਵਿੱਚ ਬਦਮਾਸ਼ਾਂ ਨੇ ਕੀਤੀ ਡਾਕਟਰ ‘ਤੇ ਗੋਲੀਬਾਰੀ

ਫਿਰੋਜ਼ਪੁਰ, 31 ਜੁਲਾਈ, ਬੋਲੇ ਪੰਜਾਬ ਬਿਊਰੋ;ਫਿਰੋਜ਼ਪੁਰ ਵਿੱਚ ਬਦਮਾਸ਼ਾਂ ਨੇ ਇੱਕ ਡਾਕਟਰ ‘ਤੇ ਗੋਲੀਬਾਰੀ ਕੀਤੀ। ਗੋਲੀ ਲੱਗਣ ਕਾਰਨ ਡਾਕਟਰ ਜ਼ਖਮੀ ਹੋ ਗਿਆ ਹੈ। ਇਹ ਘਟਨਾ ਸ਼ਹਿਰ ਦੇ ਮਾਲਵਾਲ ਰੋਡ ‘ਤੇ ਸਥਿਤ ਹਰਗੋਬਿੰਦ ਕਲੀਨਿਕ ਵਿੱਚ ਵਾਪਰੀ। ਤਿੰਨ ਬਦਮਾਸ਼ਾਂ ਨੇ ਰਿਖੀ ਕਲੋਨੀ ਦੇ ਰਹਿਣ ਵਾਲੇ ਬੀਏਐਮਐਸ ਡਾਕਟਰ ਰੁਪਿੰਦਰਜੀਤ ਸਿੰਘ ‘ਤੇ ਗੋਲੀਆਂ ਚਲਾਈਆਂ, ਜੋ ਆਪਣੇ ਕਲੀਨਿਕ ‘ਤੇ ਬੈਠੇ ਸਨ। […]

Continue Reading

ਐਨਆਈਏ ਅਦਾਲਤ ਵਲੋਂ ਮਾਲੇਗਾਓਂ ਧਮਾਕੇ ਮਾਮਲੇ ‘ਚ ਸਾਧਵੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਪੁਰੋਹਿਤ ਸਮੇਤ ਸਾਰੇ ਦੋਸ਼ੀ ਬਰੀ

ਮੁੰਬਈ, 31 ਜੁਲਾਈ, ਬੋਲੇ ਪੰਜਾਬ ਬਿਊਰੋ;ਐਨਆਈਏ ਅਦਾਲਤ ਨੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਹੋਰਾਂ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। 29 ਸਤੰਬਰ, 2008 ਨੂੰ, ਨਾਸਿਕ ਦੇ ਮਾਲੇਗਾਓਂ ਕਸਬੇ ਵਿੱਚ ਇੱਕ ਮਸਜਿਦ ਦੇ ਨੇੜੇ ਇੱਕ ਮੋਟਰਸਾਈਕਲ ਨਾਲ ਬੰਨ੍ਹਿਆ ਵਿਸਫੋਟਕ ਯੰਤਰ ਫਟਣ ਨਾਲ ਛੇ ਲੋਕ ਮਾਰੇ ਗਏ ਸਨ […]

Continue Reading