ਲਹਿਰਾਂ,1, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ;
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਬ੍ਰਾਂਚ ਲਹਿਰਾ ਵੱਲੋਂ ਸਾਥੀ ਲੱਡੂ ਸਿੰਘ ਟੈਕਨੀਕਲ ਹੈਲਪਰ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਕੀਤਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਸਾਥੀ ਲੱਡੂ ਸਿੰਘ ਜੀ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਲੱਗਭਗ 39 ਸਾਲ ਬੇਦਾਗ ਸੇਵਾ ਕੀਤੀ, ਉੱਥੇ ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ, ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂ ਟਰੇਡ ਯੂਨੀਅਨ ਦੇ ਆਗੂ ਦਫਤਰੀ ਸਟਾਫ ਅਤੇ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਸੂਬਾਈ ਟੀਮ ਜ਼ਿਲ੍ਹਾ ਟੀਮ ਬ੍ਰਾਂਚ ਟੀਮ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ
ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਸੂਬਾਈ ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ ਸੂਬਾਈ ਆਗੂ ਹਰਦੀਪ ਕੁਮਾਰ ਸ਼ਰਮਾ ਸ੍ਰੀ ਨਿਵਾਸੁ ਸ਼ਰਮਾ ਸੰਗਰੂਰ ਸ੍ਰੀ ਭਰਪੂਰ ਸਿੰਘ ਛਾਜਲੀ ਹਿੰਮਤ ਸਿੰਘ ਦੂਲੋਵਾਲ ਗੁਰਸੇਵਕ ਸਿੰਘ ਭੀਖੀ ਜਸਪ੍ਰੀਤ ਸਿੰਘ ਵਾਲੀਆ ਕੁਲਦੀਪ ਸਿੰਘ ਵਿੱਕਾ ਨਿਰਮਲ ਸਿੰਘ ਗਿਦੜਿਆਣੀ ਸੁਖਬੀਰ ਸਿੰਘ ਕਾਲਾ ਗੁਰਦੀਪ ਸਿੰਘ ਲਹਿਰਾ ਪੰਮਾ ਸਿੰਘ ਲਹਿਰਾ ਆਦਿ ਆਗੂ ਸਾਥੀ ਅਤੇ ਰਿਸ਼ਤੇਦਾਰ ਸ਼ਾਮਲ ਸਨ












