ਪਟਿਆਲਾ, 2 ਅਗਸਤ,ਬੋਲੇ ਪੰਜਾਬ ਬਿਊਰੋ;
ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸ਼ੰਕਰ ਦੀ ਲਾਸ਼ ਅੱਜ ਨਹਿਰ ਵਿੱਚੋਂ ਬਰਾਮਦ ਹੋਈ। ਗੋਪਾਲ ਕਲੋਨੀ ਦੇ ਰਹਿਣ ਵਾਲੇ 42 ਸਾਲਾ ਸ਼ੰਕਰ ਦੀ ਲਾਸ਼ ਸ਼ੁੱਕਰਵਾਰ ਨੂੰ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੀ ਟੀਮ ਨੇ ਪਟਿਆਲਾ-ਸਮਾਣਾ ਰੋਡ ‘ਤੇ ਪਿੰਡ ਧਨੇਠਾ ਨੇੜੇ ਵਗਦੀ ਨਹਿਰ ਵਿੱਚੋਂ ਕੱਢ ਕੇ ਪਰਿਵਾਰ ਨੂੰ ਸੌਂਪ ਦਿੱਤੀ। ਪੁਲਿਸ ਨੇ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ ਅਤੇ ਸ਼ਨੀਵਾਰ ਅੱਜ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਮ੍ਰਿਤਕ ਸ਼ੰਕਰ ਦੇ ਭਰਾ ਨੇ ਦੱਸਿਆ ਕਿ ਸ਼ੰਕਰ ਦਾ ਕਿਸੇ ਨਾਲ 6-7 ਲੱਖ ਰੁਪਏ ਦਾ ਲੈਣ-ਦੇਣ ਸੀ। ਪਰਿਵਾਰ ਦਾ ਦੋਸ਼ ਹੈ ਕੁਝ ਲੋਕਾਂ ਤੋਂ ਪ੍ਰੇਸ਼ਾਨ ਹੋ ਕੇ ਸ਼ੰਕਰ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।












