ਚੰਡੀਗੜ੍ਹ 3 ਅਗਸਤ ,ਬੋਲੇ ਪੰਜਾਬ ਬਿਊਰੋ;
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਂਗਣਵਾੜੀ ਹੈਲਪਰ ਤੋਂ ਵਰਕਰ ਦੀ ਪਦ ਉਨਤੀ ਲਈ ਜਿਹੜੇ ਰੂਲ ਬਣਾਏ ਗਏ ਹਨ ਉਹਦੇ ਵਿੱਚ ਬਹੁਤ ਹੀ ਹੇਰ ਫੇਰ ਕੀਤਾ ਜਾ ਰਿਹਾ ਹੈ । ਇੱਥੇ ਦੱਸਣ ਯੋਗ ਹੈ ਕਿ ਜਦੋਂ ਹੈਲਪਰ ਦੀ ਭਰਤੀ ਕੀਤੀ ਗਈ ਸੀ ਉਸ ਸਮੇਂ ਬੇਸਿਕ ਯੋਗਤਾ ਦਸਵੀਂ ਸੀ । ਪਦ ਉਨਤੀ ਲਈ 10 +2 ਰੱਖ ਦਿੱਤੀ ਗਈ ਹੈ । ਜੋ ਕਿ ਹੈਲਪਰ ਦੇ ਅਧਿਕਾਰਾਂ ਉੱਤੇ ਡਾਕਾ ਹੈ । ਉਹਨਾਂ ਨੇ ਕਿਹਾ ਕਿ ਦਸਵੀਂ ਪਾਸ ਵਰਕਰ ਤਜਰਬੇ ਦੇ ਆਧਾਰ ਤੇ ਸੁਪਰਵਾਈਜ਼ਰ ਬਣ ਸਕਦੀ ਹੈ ਤਾਂ ਇੱਕ ਹੈਲਪਰ ਲਈ ਸ਼ਰਤਾਂ ਵੱਖਰੀਆਂ ਕਿਉਂ ? ਇਸ ਨੂੰ ਲੈ ਕੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਸਕੱਤਰ ਮਨਦੀਪ ਕੁਮਾਰੀ ਵੱਲੋਂ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ । ਇਹਨਾਂ ਨੇ ਕਿਹਾ ਕਿ ਹੈਲਪਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਆਪਣਾ ਜੀ ਜਾਨ ਲਾ ਦੇਵੇਗੀ ਪਰ ਹੈਲਪਰਾਂ ਦੇ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਹੈਲਪਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵਿਖੇ 4 ਅਗਸਤ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ ਘਰਾਓ। ਕਿਉਂਕਿ ਲਗਾਤਾਰ ਲਿਖਣ ਦੇ ਬਾਅਦ ਵੀ ਭਰਤੀ ਦੇ ਰੁਲਾਂ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ।












