ਰਾਜਪੁਰਾ, 4 ਅਗਸਤ ,ਬੋਲੇ ਪੰਜਾਬ ਬਿਊਰੋ;
ਦਫਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਪਟਿਆਲਾ ਡਾ. ਲਲਿਤ ਮੌਦਗਿਲ ਜੀ ਨੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਅਤੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਹਾਈ ਬਰਾਂਚ ਦਾ ਦੌਰਾ ਕਰਕੇ ਸਕੂਲਾਂ ਵਿੱਚ ਚੱਲ ਰਹੀ ਗੁਣਾਤਮਕ ਅਤੇ ਗਿਣਾਤਮਕ ਸਿੱਖਿਆ ਸੰਬੰਧੀ ਐਕਟੀਵਿਟੀਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵੀ ਰੁਬਰੂ ਹੋ ਕੇ ਵਧੀਆ ਪੜ੍ਹਾਈ ਕਰਨ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਚੰਗੇ ਨਤੀਜੇ ਲੈਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਡਾ. ਮੌਦਗਿਲ ਨੇ ਮਿਸ਼ਨ ਸਮਰੱਥ ਤਹਿਤ ਹੋਈ ਜਾਂਚ, ਵਿਦਿਆਰਥੀਆਂ ਵਿੱਚ ਜੈਂਡਰ ਸੈਂਸਟਾਈਜੇਸ਼ਨ ਲਈ ਚਾਨਣ ਰਿਸ਼ਮਾਂ, ਇੰਗਲਿਸ਼ ਸਰਕਲ ਦੀ ਕਾਰਗੁਜ਼ਾਰੀ ਅਤੇ ਹੋਰ ਵਿਸ਼ਿਆਂ ’ਚ ਸਿੱਖਣ ਪੱਧਰਾਂ ਬਾਰੇ ਵਿਸ਼ਾ ਅਧਿਆਪਕਾਂ ਦੀ ਓਰੀਐਂਟੇਸ਼ਨ ਕੀਤੀ।
ਡਾ. ਮੌਦਗਿਲ ਨੇ ਵਿਦਿਆਰਥਣਾਂ ਤਮੰਨਾ, ਰਾਸ਼ੀ ਅਤੇ ਨਿਗਮ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਸਵੀਂ ਜਮਾਤ ਦੀ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਤੇ ਪ੍ਰਿੰਸੀਪਲ ਜਸਬੀਰ ਕੌਰ, ਸੁਧਾ ਕੁਮਾਰੀ ਹੈੱਡ ਮਿਸਟ੍ਰੈਸ, ਭਾਵਨਾ ਸ਼ਰਮਾ, ਰਾਜਿੰਦਰ ਸਿੰਘ ਐੱਸ.ਐੱਸ. ਮਾਸਟਰ, ਸੁੱਚਾ ਸਿੰਘ ਸਾਇੰਸ ਮਾਸਟਰ, ਮੀਨੂੰ ਅਗਰਵਾਲ ਅੰਗਰੇਜ਼ੀ ਮਿਸਟ੍ਰੈਸ, ਮੀਨਾ ਰਾਣੀ ਹਿੰਦੀ ਮਿਸਟ੍ਰੈਸ, ਸੋਨੀਆ ਰਾਣੀ ਗਣਿਤ ਮਿਸਟ੍ਰੈਸ, ਨਰੇਸ਼ ਧਮੀਜਾ ਕੰਪਿਊਟਰ ਫੈਕਲਟੀ, ਪੂਨਮ ਨਾਗਪਾਲ ਅੰਗਰੇਜ਼ੀ ਮਿਸਟ੍ਰੈਸ, ਗੁਰਜੀਤ ਕੌਰ ਪੰਜਾਬੀ ਮਿਸਟ੍ਰੈਸ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਰਹੇ।












