ਰਾਜਨੀਤਿਕ ABCD ਪੜ੍ਹਾਉਣੀ ਮਹਿੰਗੀ ਪਈ, FIR ਦਰਜ

ਨੈਸ਼ਨਲ ਪੰਜਾਬ

ਚੰਡੀਗੜ੍ਹ, 4 ਅਗਸਤ, ਬੋਲੇ ਪੰਜਾਬ ਬਿਉਰੋ;

ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਆਸੀ ਏਬੀਸੀਡੀ ਪੜ੍ਹਾਉਣਾ ਮਹਿੰਗਾ ਪੈ ਗਿਆ। ਸਿਆਸੀ ਏਬੀਸੀਡੀ ਪੜ੍ਹਾਉਣ ਨੂੰ ਲੈ ਕੇ ਹੁਣ ਐਫਆਈਆਰ ਦਰਜ ਕੀਤੀ ਗਈ ਹੈ। ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਸਕੂਲ ਦੇ ਬੱਚਿਆਂ ਨੂੰ ਸਿਆਸੀ ਏਬੀਸੀਡੀ ਪੜ੍ਹਾਉਣ ਵਾਲੇ ਸਮਾਜਵਾਦੀ ਪਾਰਟੀ ਦੇ ਆਗੂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਪਾ ਆਗੂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਸਕੂਲ ਦੇ ਵਿਦਿਆਰਥੀਆਂ ਨੂੰ ਸਿਆਸਤ ਦੀ ਏਬੀਸੀਡੀ  ਪੜ੍ਹਾ ਰਹੇ ਸਨ। ਇਸ abcd ਵਿਚ ਸਿਰਫ ਸਮਾਜਵਾਦੀ ਪਾਰਟੀ ਆਗੂਆਂ ਦੇ ਨਾਮ ਸ਼ਾਮਲ ਸਨ। ਇਸ ਸਬੰਧੀ ਸਹਾਰਨਪੁਰ ਪੁਲਿਸ ਵੱਲੋਂ ਇਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਕਿ ਸਥਾਨਕ ਸਮਾਜਵਾਦੀ ਪਾਰਟੀ ਦੇ ਆਗੂ ਖਿਲਾਫ ਪੀਡੀਏ ਸਕੂਲ ਦੇ ਦੌਰਾਨ ਬੱਚਿਆਂ ਨੂੰ ਕਥਿਤ ਤੌਰ ਉਤੇ ਰਾਜਨੀਤਿਕ ਵਰਣਮਾਲਾ ਸਿਖਾਉਣ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਰਾਜਨੀਤਿਕ ਆਗੂ ਉਤੇ ਦੋਸ਼ ਲੱਗਿਆ ਸੀ ਕਿ ਉਸਨੇ ਬੱਚਿਆਂ ਨੂੰ ‘ਏ ਫਾਰ ਅਖਿਲੇਸ਼’, ਬੀ ਫਾਰ ਬਾਬਾ ਸਾਹਿਬ, ਡੀ ਫਾਰ ਡਿੰਪਲ ਅਤੇ ਐਮ ਫਾਰ ਮੁਲਾਇਮ ਸਿੰਘ ਯਾਦਵ ਪੜ੍ਹਾਇਆ ਸੀ। ਐਸਪੀ ਸਿਟੀ ਨੇ ਦੱਸਿਆ ਕਿ ਕਲਿਰਪੁਰ ਗੁਰਜਰ ਪਿੰਡ ਦੇ ਰਹਿਣ ਵਾਲੇ ਮੇਨ ਸਿੰਘ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।