ਪੁਲਿਸ ਤੋਂ ਪੀੜਿਤ ਪਰਿਵਾਰਾਂ ਨੇ ਐਸੀਬੀਸੀ ਮੋਰਚੇ ਦੇ ਆਗੂਆਂ ਦੀ ਅਗਵਾਈ ਵਿੱਚ ਫੂਕਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ

ਪੰਜਾਬ

ਮੋਹਾਲੀ, 5 ਅਗਸਤ ,ਬੋਲੇ ਪੰਜਾਬ ਬਿਊਰੋ:

ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਅੱਜ ਪੰਜਾਬ ਪੁਲਿਸ ਤੋਂ ਇਨਸਾਫ ਨਾ ਮਿਲਣ ਵਾਲੇ ਕਰੀਬ 15 ਪੀੜਿਤ ਪਰਿਵਾਰਾਂ ਨੇ ਪ੍ਰੈਸ ਸਾਹਮਣੇ ਆਪਣੀ ਹੱਡਬੀਤੀ ਦੱਸੀ ਤੇ ਪੰਜਾਬ ਪੁਲਿਸ ਉੱਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੁਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਪੀੜਤ ਪਰਿਵਾਰਾਂ ਵਿੱਚ ਭਾਰੀ ਰੋਸ ਸੀ ਕਿ ਜਿਸ ਸਰਕਾਰ ਨੂੰ ਅਸੀਂ ਚੁਣਿਆ ਉਸੇ ਸਰਕਾਰ ਦੇ ਕਾਰਜਕਾਲ ਵਿੱਚ ਸਾਡੇ ਤੇ ਅੱਤਿਆਚਾਰ ਹੋ ਰਹੇ ਹਨ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਪਰਿਵਾਰ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। ਕਿਸੇ ਦੀ ਨਾਬਾਲਗ ਬੇਟੀ ਨਾਲ ਜਬਰਜਨਾਹ ਹੋਇਆ ਹੈ ਤੇ ਉਸ ਜਬਰ ਜਨਾਬ ਕਰਨ ਵਾਲਾ ਦੋਸ਼ੀ ਸ਼ਰੇਆਮ ਆਜ਼ਾਦ ਘੁੰਮ ਰਿਹਾ ਹੈ। ਕਿਸੇ ਨੂੰ ਜਨਰਲ ਜਾਤੀ ਦੇ ਲੋਕਾਂ ਨੇ ਕੁੱਟਿਆ, ਜਾਤੀ ਸੂਚਕ ਸ਼ਬਦ ਬੋਲੇ ਪਰ ਉਹਨਾਂ ਤੇ ਐਸਟੀ ਐਸੀ ਐਕਟ ਲੱਗਣ ਦੇ ਬਾਵਜੂਦ ਕੋਈ ਗਿਰਫਤਾਰੀ ਨਹੀਂ ਹੋਈ। ਕੋਈ ਨਾਬਾਲਗ ਬੱਚੀ ਨੂੰ ਅਗਵਾ ਕਰਕੇ ਲੈ ਗਿਆ ਤੇ ਲਗਾਤਾਰ ਜਬਰ ਜਨਾਹ ਕਰ ਰਿਹਾ ਹੈ। ਪਰ ਅਗਵਾਕਾਰੀਆਂ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਕਿਸੇ ਦੇ ਪਤੀ ਨੂੰ ਗਾਇਬ ਹੋਇਆ 13 ਸਾਲ ਹੋ ਗਏ ਹਨ, ਪਰ ਪੁਲਿਸ ਗਾਇਬ ਕਰਨ ਵਾਲੇ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਕਿਸੇ ਦੇ ਘਰ ਕੋਠੀਆਂ ਤੇ ਭੂ ਮਾਫੀਆ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਤਿੰਨ ਸਰਕਾਰਾਂ ਵੀ ਉਸ ਬਜ਼ੁਰਗ 75 ਸਾਲਾ ਮਹਿਲਾਂ ਨੂੰ ਅੱਜ ਤੱਕ ਇਨਸਾਫ ਨਹੀਂ ਦੇ ਸਕੀਆਂ। ਕਈ ਮਸਲੇ ਜਮੀਨ ਨਾਲ ਸੰਬੰਧਿਤ ਹਨ, ਜਿਸ ਤੇ ਜ਼ਬਰਦਸਤੀ ਕਬਜ਼ੇ ਦੀਆਂ ਕੋਝੀਆਂ ਸ਼ਰਾਰਤਾਂ ਚੱਲ ਰਹੀਆਂ ਹਨ। ਕਿਸੇ ਔਰਤ ਨੂੰ ਸਰਪੰਚ ਦੇ ਘਰ ਵਿੱਚ ਜਬਰਦਸਤੀ ਬੰਦੀ ਬਣਾ ਕੇ ਉਸਦੀ ਬੇਇਜਤੀ ਕੀਤੀ ਜਾਂਦੀ ਹੈ ਤੇ ਉਸ ਦੀ ਜਗ੍ਹਾ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਪਰ ਪੁਲਿਸ ਵੱਲੋਂ ਕੋਈ ਉਚਿਤ ਕਾਰਵਾਈ ਨਹੀਂ ਹੁੰਦੀ।


ਸ. ਕੁੰਭੜਾ ਨੇ ਬੋਲਦਿਆਂ ਕਿਹਾ ਕਿ ਅਜਿਹੇ ਹੋਰ ਕਿੰਨੇ ਮਸਲੇ ਦੱਸੀਏ, ਜਿਨਾਂ ਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਇਹਨਾਂ ਸਾਰੇ ਮਾਮਲਿਆਂ ਦੀ ਸੁਣਵਾਈ ਲਈ ਐਸ ਸੀ ਕਮਿਸ਼ਨ ਦੇ ਚੇਅਰਮੈਨ ਨੂੰ ਪੂਰੀ ਜਾਣਕਾਰੀ ਹੈ। ਪਰ 5-6 ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ। ਪੰਜਾਬ ਦਾ ਐਸ ਸੀ ਕਮਿਸ਼ਨ ਦਾ ਚੇਅਰਮੈਨ ਜਸਵੀਰ ਸਿੰਘ ਗੜੀ ਐਸ ਸੀ ਲੋਕਾਂ ਲਈ ਨਿਕੰਮਾ ਸਾਬਤ ਹੋ ਰਿਹਾ ਹੈ। ਜਿਸ ਨੂੰ ਬਰਖਾਸਤ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਵੱਲੋਂ ਇੱਕ ਨੋਟਿਸ ਚੋਣ ਕਮਿਸ਼ਨ ਪੰਜਾਬ ਨੂੰ ਭੇਜਿਆ ਗਿਆ ਹੈ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਅਜੈਬ ਸਿੰਘ ਬਠੋਈ ਨੇ ਪਿੰਡ ਬਠੋਈ ਵਿੱਚ ਹੋਈ ਸ਼ਰਮਨਾਕ ਘਟਨਾ ਦੇ ਪ੍ਰੈਸ ਸਾਹਮਣੇ ਸਾਰੇ ਚਿੱਠੇ ਖੋਲੇ ਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਰ ਫਰੰਟ ਤੇ ਫੇਲ ਹੋਈ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਤਰਸਯੋਗ ਹੈ।
ਇਸ ਤੋਂ ਇਲਾਵਾ ਆਏ ਪੀੜਤ ਪਰਿਵਾਰਾਂ ਨੇ ਵੀ ਪ੍ਰੈਸ ਨਾਲ ਗੱਲਬਾਤ ਕੀਤੀ ਤੇ ਆਪਣੀਆਂ ਮੁਸ਼ਕਿਲਾਂ ਦੀ ਦਰਦਭਰੀ ਹੱਡ ਬੀਤੀ ਸੁਣਾਈ।
ਇਸ ਮੌਕੇ ਕਰਮ ਸਿੰਘ ਕੁਰੜੀ, ਰੇਸ਼ਮ ਸਿੰਘ ਕਾਹਲੋ, ਓਮ ਪ੍ਰਕਾਸ਼ ਸਚਦੇਵਾ, ਦਿਲਬਰ ਖਾਨ ਮਟੌਰ, ਰਿਸ਼ੀ ਰਾਜ ਮਹਾਰ, ਪ੍ਰਧਾਨ ਦੌਲਤ ਰਾਮ, ਜੋਗਿੰਦਰ ਕੌਰ ਸੰਧੂ, ਮਮਤਾ ਕੁੰਭੜਾ, ਬਲਵਿੰਦਰ ਕੌਰ ਰੁੜਕੀ, ਸੁਨੀਤਾ ਸ਼ਰਮਾ, ਸ਼ਿਕਸ਼ਾ ਸ਼ਰਮਾ, ਹਰਪਾਲ ਸਿੰਘ ਢਿੱਲੋ, ਹਰਵਿੰਦਰ ਕੋਹਲੀ, ਗੁਰਵਿੰਦਰ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਬੂਟਾ ਸਿੰਘ ਸਾਬਕਾ ਸਰਪੰਚ, ਹਰਮੀਤ ਸਿੰਘ ਡੇਰਾ ਬੱਸੀ, ਕਰਮਜੀਤ ਸਿੰਘ, ਪਰਮਜੀਤ ਕੌਰ ਡੇਰਾ ਬੱਸੀ, ਜਨਕ ਕੁਮਾਰੀ, ਮਨਦੀਪ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਮੇਵਾ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।