ਫੋਕੀ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਉਦਘਾਟਨ ਸਮਾਰੋਹ ਤੇ ਖਰਚ ਕੀਤੇ ਪੈਸੇ ਜਾਰੀ ਕੀਤੇ ਜਾਣ : ਗੌਰਮਿੰਟ ਟੀਚਰਜ਼ ਯੂਨੀਅਨ ਮੋਹਾਲੀ

ਪੰਜਾਬ

ਮੋਹਾਲੀ 5 ਅਗਸਤ ,ਬੋਲੇ ਪੰਜਾਬ ਬਿਊਰੋ;

ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਜਿਸ ਨੇ ਪਿਛਲੇ ਦਿਨਾਂ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਾਥਰੂਮਾਂ,ਕੰਧਾਂ ਆਦਿ ਤੇ ਉਦਘਾਟਨੀ ਪੱਥਰ ਲਗਾ ਝੂਠੀ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਲੇਕਿਨ ਹੁਣ ਤੱਕ ਉਦਘਾਟਨੀ ਪੱਥਰਾਂ ਦੇ ਪੈਸੇ ਸਕੂਲ ਖਾਤਿਆਂ ‘ਚ ਨਹੀਂ ਟਰਾਂਸਫਰ ਕੀਤੇ । ਜਿਸ ਨਾਲ ਅਧਿਆਪਕਾਂ ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ,ਕਿਉਂਕਿ ਸਰਕਾਰ ਦੇ ਇਹਨਾਂ ਸਮਾਗਮਾਂ ਨੂੰ ਕਾਮਯਾਬ ਕਰਨ ਲਈ ਪ੍ਰਿੰਸੀਪਲਾਂ,ਮੁੱਖ ਅਧਿਆਪਕ ਤੇ ਅਧਿਆਪਕਾਂ ਨੇ ਪੱਲਿਓਂ ਪੈਸੇ ਖਰਚ ਕੀਤੇ ਸਨ । ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਆਦੇਸ਼ ਕੀਤਾ ਗਿਆ ਸੀ ਕਿ ਪ੍ਰਾਇਮਰੀ—ਮਿਡਲ ਸਕੂਲਾਂ ਨੂੰ 5000 ਰੁਪੈ, ਹਾਈ ਸਕੂਲਾਂ ਨੂੰ 10000 ਰੁਪੈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20000 ਰੁਪੈ ਉਦਘਾਟਨ ਸਮਾਰੋਹ ਕਰਨ ਲਈ ਗਰਾਂਟ ਜਾਰੀ ਕੀਤੀ ਜਾਣੀ ਸੀ ਪਰ ਉਦਘਾਟਨ ਸਮਾਰੋਹ ਬੀਤ ਜਾਣ ਪਿੱਛੋਂ ਵੀ ਸਕੂਲਾਂ ਨੂੰ ਇਸ ਸਬੰਧੀ ਕੋਈ ਵੀ ਗਰਾਂਟ ਪ੍ਰਾਪਤ ਨਹੀਂ ਹੋ ਸਕੀ। ਅਧਿਆਪਕ ਖੁਦ ਇਸ ਸਮਾਰੋਹ ‘ਤੇ 5 ਤੋਂ 30 ਹਜ਼ਾਰ ਰੁਪੈ ਤੱਕ ਦਾ ਖਰਚ ਪੱਲਿਓ ਕਰ ਰਹੇ ਹਨ। ਇਹ ਵੀ ਸਪੱਸ਼ਟ ਹੈ ਕਿ ਪ੍ਰਾਇਮਰੀ ਅਤੇ ਸੈਕੰਡਰੀ ਲਈ ਗਰਾਂਟ ਦਾ ਵਿਤਕਰਾ ਕਿਉਂ ਜਦ ਕਿ ਹਰੇਕ ਪਿੰਡ ਵਿੱਚ ਇਕੱਠ ਬਰਾਬਰ ਹੁੰਦੇ ਹਨ ਅਤੇ ਟੈਂਟ, ਸਾਊਂਡ, ਕੁਰਸੀਆਂ, ਪੱਖੇ ਅਤੇ ਚਾਹ ਪਾਣੀ ਆਦਿ ਦਾ ਪ੍ਰਬੰਧ ਕਰਨ ਲਈ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਤੇ ਬਹੁਤ ਹੀ ਦਬਾਅ ਪਾਇਆ ਜਾ ਰਿਹਾ ਹੈ ,ਜੋ ਕਿ ਗਲਤ ਹੈ।ਇਹ ਵੀ ਗੱਲ ਸਪੱਸ਼ਟ ਹੈ ਕਿ ਕੁੱਝ ਪਿੰਡਾਂ ਵਿੱਚ ਇਸਦਾ ਪ੍ਰਬੰਧ ਪੰਚਾਇਤਾਂ ਵੱਲੋਂ ਕੀਤਾ ਜਾਂਦਾ ਹੈ ਪਰ ਬਾਕੀ ਪਿੰਡਾਂ ਵਿੱਚ ਅਧਿਆਪਕ ਮਜਬੂਰ ਹਨ।ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਸਿੱਖਿਆ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹ ਗਰਾਂਟ ਬਿਨਾਂ ਕਿਸੇ ਵਿਤਕਰੇ ਤੋਂ ਜਲਦੀ ਤੋਂ ਜਲਦੀ ਜਾਰੀ ਕਰੇ। ਇਸ ਮੌਕੇ ਚਰਨਜੀਤ ਸਿੰਘ, ਸਤਵਿੰਦਰ ਕੌਰ,ਅਕਬੀਰ ਕੌਰ,ਸਰਬਜੀਤ ਕੌਰ,ਵੀਰਪਾਲ ਕੌਰ,ਸੰਦੀਪ ਸਿੰਘ,ਰਾਕੇਸ਼ ਕੁਮਾਰ ,ਗੁਰਮਨਜੀਤ ਸਿੰਘ,ਗੁਰਪ੍ਰੀਤ ਸਿੰਘ, ਅਰਵਿੰਦਰ ਸਿੰਘ,ਗੁਲਜੀਤ ਸਿੰਘ,ਵੇਦ ਪ੍ਰਕਾਸ਼, ਮਨੋਜ ਕੁਮਾਰ,ਪਵਨ ਕੁਮਾਰ,ਵਰਿੰਦਰ ਸਿੰਘ,ਮਾਨ ਸਿੰਘ,ਹਰਪ੍ਰੀਤ ਧਰਮਗੜ੍ਹ,ਮਨਜੀਤ ਸਿੰਘ,ਗੁਰਪ੍ਰੀਤਪਾਲ ਸਿੰਘ,ਗੁਲਜੀਤ ਸਿੰਘ ਬਲਜੀਤ ਸਿੰਘ,ਦਰਸ਼ਨ ਸਿੰਘ,ਕੁਲਵਿੰਦਰ ਸਿੰਘ,ਗੁਰਵੀਰ ਸਿੰਘ ਆਦਿ ਆਗੂ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।