ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ
ਫਤਿਹਗੜ੍ਹ ਸਾਹਿਬ,7, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ;
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਦੀ ਮਹੀਨੇਵਾਰ ਮੀਟਿੰਗ ਇਥੇ ਪੈਨਸ਼ਨ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਕੀਤੀ ਮੰਚ ਸੰਚਾਲਨ ਸ੍ਰੀ ਧਰਮ ਅਜਾਦ ਜਨਰਲ ਸਕੱਤਰ ਨੇ ਨਿਭਾਈ ਮੀਟਿੰਗ ਦੀ ਕਾਰਵਾਈ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਗਿਆ ਕਿ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਅਤੇ ਸਟੇਟ ਮੀਤ ਪ੍ਰਧਾਨ ਹਰਚੰਦ ਸਿੰਘ ਪੰਜੋਲੀ ਨੇ ਕਰੜੇ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਮਾੜੀ ਨੀਤੀ ਦੀ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾਂ ਕਿ ਮਾਨ ਸਰਕਾਰ ਮੁਲਾਜ਼ਮਾਂ/ ਪੈਨਸ਼ਨਰਾਂ ਨਾਲ ਬਾਰੇ ਬਾਰੇ ਮੀਟਿੰਗ ਦਾਂ ਸਮੇਂ ਦੇ ਕੇ ਮੀਟਿੰਗ ਨਾ ਦਾ ਸਿਲਸਲਾ ਲਗਾਤਾਰ ਜਾਰੀ ਰੱਖਿਆ ਹੋਇਆ ਤੇ ਜਿਸ ਕਰਕੇ ਮੁਲਾਜ਼ਮਾਂ/ਪੈਨਸ਼ਨਰਾਂ ਵਿੱਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਜਥੇਬੰਦੀ ਨੇ 5 ਅਗਸਤ ਤੋਂ 21 ਅਗਸਤ ਤੱਕ ਸਾਰੇ ਪੰਜਾਬ ਦੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਮਾਨ ਸਰਕਾਰ ਦੇ ਪੁਤਲੇ ਸਾੜਨ ਦਾ ਸੰਘਰਸ਼ ਉਲੀਕਿਆ ਹੈ ਜਿਸ ਦੇ ਤਹਿਤ ਸਾਰੇ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਮਿਤੀ 11/8/2025 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਦਰਫਤ ਅੱਗੇ ਇਕ ਰੋਜ਼ ਰੈਲੀ ਕਰਕੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਸੜਿਆ ਸੜਿਆ ਜਾਵੇਗਾ ਵੱਖ ਵੱਖ ਬੁਲਾਰਿਆਂ ਵਿੱਚ ਸਵ ਸ੍ਰੀ ਪ੍ਰੀਤਮ ਸਿੰਘ ਨਾਗਰਾ, ਪ੍ਰੇਮ ਸਿੰਘ ਨਲੀਨਾ ਮਹਿੰਦਰ ਸਿੰਘ ਜੱਲਾ, ਕੁਲਵੰਤ ਸਿੰਘ ਨੰਦਪੁਰ ਕਲੌੜ ਬਲਦੇਵ ਕਿਰਸਨ ਸਰਹੰਦ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਲੱਗਦਾ ਇਹ ਹੈ ਕਿ ਸਰਕਾਰ ਚਲਾਉਣ ਵਾਲੀ ਮਸਨੀਰੀ ਮੁੱਖ ਸਕੱਤਰ , ਵਿੱਤ ਸਕੱਤਰ ਅਤੇ ਹੋਰ ਅਮਲਾਂ ਸ਼ਾਖਾ ਜੋ ਕਿ ਪੇ ਕਮਿਸ਼ਨ ਦੇ ਸਾਰੇ ਲਾਭ ਚੁੱਕੇ ਹਨ ਅਤੇ ਡੀ ਏ ਵੀ 42%ਦੀ ਵਜਾਏ 55% ਲੈ ਰਹੇ ਹਨ ਉਹ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਧਰੳ ਕਮਾ ਰਹੇਂ ਹਨ ਸਾਨੂੰ ਮਜਬੂਰ ਹੋਕੇ ਮੁੱਖ ਸਕੱਤਰ,ਵਿੱਤ ਸਕੱਤਰ ਵਿਰੁੱਧ ਵੀ ਸੰਘਰਸ਼ ਕਰਨਾ ਪਵੇਗਾ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਨੇ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਪ੍ਰਵਾਨ ਨਾ ਕੀਤੀਆ ਤਾ ਆਮ ਆਦਮੀ ਪਾਰਟੀ ਨੂੰ 2027 ਵਿੱਚ ਮੁੰਹ ਦੀ ਖਾਣੀ ਪਵੇਗੀ ਉਨਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਮੀਟਿੰਗ ਕਰਨ ਤੋਂ ਹੀ ਪੈਨਸ਼ਨਰਾਂ ਦੀਆਂ ਯੋਗ ਅਤੇ ਹੱਕੀ ਮੰਗਾਂ ਨੂੰ ਮੰਨ ਲੈਣਾ ਚਾਹਿਦਾ ਹੈ ਕਿਉਂਕਿ ਮੰਗਾਂ ਕੲਈ ਵਾਰੀ ਡਿਪਟੀ ਕਮਿਸ਼ਨਰ ਸਾਹਿਬ ਰਾਹੀ ਸਰਕਾਰ ਕੋਲ ਪੁੱਜ ਹੋ ਚੁਕੀਆਂ ਹਨ ਸਰਕਾਰ ਬਿਨਾਂ ਕਿਸੇ ਦੇਰੀ ਤੋਂ 2,59 ਦਾ ਗੁਣਾਕ ਨੋਸਨਲ ਫਿਕਸਸੇਸਨ, ਡੀ ਏ ਦੀ ਕਿਸ਼ਤਾਂ ਦੇ ਬਕਿਏ ਬੱਝਵਾਂ ਮੈਡੀਕਲ ਭੱਤਾ 2000/ਰੁਪਏ ਮਹੀਨਾ ਸਿਹਤ ਕੈਸ ਲੈਸ ਸਕੀਮ ਚਾਲੂ ਕਰਨਾ ਪੇ ਕਮਿਸ਼ਨ ਦੇ ਬਕਾਏ ਬਿਨਾਂ ਕਿਸੇ ਉਮਰ ਦੇ ਪੱਖ ਪਾਤ ਤੋਂ ਯਕ ਮੁਸ਼ਤ ਦਿੱਤਾ ਜਾਵੇ ਇਸ ਮੀਟਿੰਗ ਵਿੱਚ ਹਾਜ਼ਰ ਸਨ ਸਰਵ ਮੱਘਰ ਸਿੰਘ ਅਮੋਲਹ, ਸੁੱਚਾ ਸਿੰਘ ਨਬੀਪੁਰ,ਉਮ ਪ੍ਰਕਾਸ਼ ਬੱਸੀ ਪਠਾਣਾਂ,ਖੇਮ ਸਿੰਘ,ਜੋਧ ਸਿੰਘ ਹਰਜਿੰਦਰ ਸਿੰਘ ਘੁੰਮਣ ਪਰਮਜੀਤ ਸਿੰਘ ਰਾਜਿੰਦਰ ਕੁਮਾਰ ਬੱਸੀ ਪਠਾਣਾਂ, ਅਵਤਾਰ ਸਿੰਘ ਕਲੋਦੀ ਸ਼ਿੰਗਾਰਾ ਸਿੰਘ ਭੜੀ ਅਵਤਾਰ ਸਿੰਘ ਇੰਸਾਂ, ਪ੍ਰੇਮ ਸਿੰਘ ਖਾਲਸਾ, ਤਰਸੇਮ ਸਿੰਘ ਬਧੋਛੀ, ਗੁਰਮੁਖ ਸਿੰਘ, ਦਿਲਬਾਰਾ ਸਿੰਘ,ਦੀਦਾਰ ਸਿੰਘ ਢਿੱਲੋਂ,ਸੱਜਣ ਸਿੰਘ, ਰਜਿੰਦਰ ਕੁਮਾਰ ਸਰਹਿੰਦ,ਕੇਸਰ ਸਿੰਘ, ਨਛੱਤਰ ਸਿੰਘ,ਹਰਪਾਲ ਸਿੰਘ, ਬਲਬੀਰ ਸਿੰਘ, ਭੁਪਿੰਦਰ ਸਿੰਘ, ਗੁਰਦੇਵ ਸਿੰਘ,ਜਗੀਰ ਸਿੰਘ ਚਰਨ ਸਿੰਘ ਵੀ ਹਾਜ਼ਰ ਸਨ












