ਸਾਈਬਰ ਠੱਗਾਂ ਤੋਂ ₹1.90 ਲੱਖ ਲੈਣ ਦਾ ਦੋਸ਼,
ਚਂਡੀਗੜ੍ਹ 9 ਅਗਸਤ ,ਬੋਲੇ ਪੰਜਾਬ ਬਿਊਰੋ;
ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਸਤੀਸ਼ ਕੁਮਾਰ, ਕਾਂਸਟੇਬਲ ਵਿਸ਼ਵਜੀਤ ਸਿੰਘ ਅਤੇ ਹੋਮ ਗਾਰਡ ਜਵਾਨ ਦਿਲੀਪ ਨੇਗੀ ਨੂੰ ਡਿਊਟੀ ਤੋਂ ਹਟਾ ਕੇ ਲਾਈਨ ਹਾਜਰ ਕਰ ਦਿੱਤਾ ਗਿਆ ਹੈ। ਇਲਾਕੇ ਦੇ ਡੀਐਸਪੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਵਿਰੁੱਧ ਹੋਰ ਸਬੂਤ ਮਿਲੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੋਸ਼ ਹੈ ਕਿ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਫੜਨ ਦੀ ਬਜਾਏ, ਇਹ ਤਿੰਨੋਂ ਉਨ੍ਹਾਂ ਨੂੰ ਮਿਲੇ ਅਤੇ ਗੂਗਲ ਪੇ ਰਾਹੀਂ ₹1.90 ਲੱਖ ਟ੍ਰਾਂਸਫਰ ਕਰਵਾਏ। ਪੁਲਿਸ ਸਟੇਸ਼ਨ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਰਕਮ ਦੇ ਲੈਣ-ਦੇਣ ਵਿੱਚ ਉਨ੍ਹਾਂ ਦੀ ਸਿੱਧੀ ਭੂਮਿਕਾ ਸੀ।












