ਸ਼ਿਮਲਾ ਤੋਂ ਲਾਪਤਾ ਤਿੰਨ ਸਕੂਲੀ ਵਿਦਿਆਰਥੀ ਬਰਾਮਦ -ਫਿਰੋਤੀ ਲਈ ਕੀਤੇ ਸੀ ਅਗਵਾ ਤੇ ਪੁਲਿਸ ਵੱਲੋਂ ਇੱਕ ਅਗਵਾਕਰ ਕਾਬੂ

ਨੈਸ਼ਨਲ ਪੰਜਾਬ

ਸ਼ਿਮਲਾ 10 ਅਗਸਤ ,ਬੋਲੇ ਪੰਜਾਬ ਬਿਉਰੋ;

ਸ਼ਨੀਵਾਰ ਨੂੰ ਸ਼ਿਮਲਾ ਦੇ ਇੱਕ ਪ੍ਰਸਿੱਧ ਬੋਰਡਿੰਗ ਸਕੂਲ ਤੋਂ ਛੇਵੀਂ ਜਮਾਤ ਦੇ ਤਿੰਨ ਵਿਦਿਆਰਥੀ ਲਾਪਤਾ ਹੋ ਜਾਣ ਕਾਰਨ ਹੜਕੰਪ ਮਚ ਗਿਆ। ਪੁਲਿਸ ਦੀ ਤੁਰੰਤ ਕਾਰਵਾਈ ਨਾਲ ਅੱਜ ਇਹ ਤਿੰਨੇ ਬੱਚੇ ਸੁਰੱਖਿਅਤ ਬਰਾਮਦ ਕਰ ਲਏ ਗਏ। ਜਾਣਕਾਰੀ ਮੁਤਾਬਕ ਕਰਨਾਲ, ਮੋਹਾਲੀ ਅਤੇ ਕੁੱਲੂ ਨਾਲ ਸੰਬੰਧਿਤ ਇਹ ਵਿਦਿਆਰਥੀ ਮਾਲ ਰੋਡ ਸੈਰ ਕਰਨ ਗਏ ਸਨ, ਪਰ ਬਾਕੀ ਬੱਚਿਆਂ ਨਾਲ ਵਾਪਸ ਨਹੀਂ ਮੁੜੇ।

ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਨ ਨੇ ਪੁਲਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸ਼ਹਿਰ ਅਤੇ ਆਲੇ-ਦੁਆਲੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਬੱਚਿਆਂ ਨੂੰ ਸ਼ਿਮਲਾ ਤੋਂ 70 ਕਿਲੋਮੀਟਰ ਦੂਰ ਕੋਟਖਾਈ ਵਿੱਚ ਲੱਭਿਆ ਗਿਆ, ਜਿੱਥੇ ਉਨ੍ਹਾਂ ਨੂੰ ਇੱਕ ਘਰ ਦੀ ਚੌਥੀ ਮੰਜ਼ਿਲ ’ਤੇ ਰੱਖਿਆ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਇੱਕ ਨੌਜਵਾਨ ਉਨ੍ਹਾਂ ਨੂੰ ਲਿਫਟ ਦੇਣ ਦੇ ਬਹਾਨੇ ਕੋਟਖਾਈ ਲੈ ਗਿਆ ਸੀ। ਪੁਲਿਸ ਨੇ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਇੱਕ ਅਗਵਾਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਨੂੰ ਪੁਲਿਸ ਸੰਭਾਵਿਤ ਕਿਡਨੈਪਿੰਗ ਵਜੋਂ ਵੇਖ ਰਹੀ ਹੈ ਅਤੇ ਐਫਆਈਆਰ ਦਰਜ ਕਰ ਲਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।