ਪਟਿਆਲਾ 11 ਅਗਸਤ ,ਬੋਲੇ ਪੰਜਾਬ ਬਿਊਰੋ;
ਅਕੈਡਮਿਕ ਸਹਾਇਤਾ ਸਮੂਹ ਪਟਿਆਲਾ ਦੀ ਟੀਮ ਨੇ ਇੰਗਲਿਸ਼ ਸਰਕਲ ਗਤੀਵਿਧੀਆਂ ਦੇ ਸੰਚਾਲਨ ‘ਤੇ ਜ਼ਿਲ੍ਹਾ ਪੱਧਰੀ ਵੈਬਿਨਾਰ ਦਾ ਆਯੋਜਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਡਾ. ਲਲਿਤ ਮੌਦਗਿਲ ਨੇ ਦੱਸਿਆ ਕਿ ਵੈਬਿਨਾਰ ਵਿੱਚ ਜ਼ਿਲ੍ਹੇ ਦੇ ਸਕੂਲ ਮੁਖੀਆਂ ਅਤੇ ਛੇਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਆਨਲਾਈਨ ਸਿਖਲਾਈ ਪ੍ਰਾਪਤ ਕੀਤੀ। ਅਧਿਆਪਕਾਂ ਨੇ ਪ੍ਰਸ਼ਨ ਪੁੱਛੇ ਅਤੇ ਆਪਣੀਆਂ ਸ਼ੰਕਾਵਾਂ ਦਾ ਨਿਵਾਰਨ ਕੀਤਾ। ਰਸ਼ਮੀ ਸ਼ਰਮਾ, ਗੁਰਵੀਰ ਕੌਰ, ਸਤੀਸ਼ ਕੁਮਾਰ ਅਤੇ ਗੁਰਪ੍ਰੀਤ ਕੌਰ ਬੀ.ਆਰ.ਸੀ. ਨੇ ਅਧਿਆਪਕਾਂ ਨੂੰ ਇੰਗਲਿਸ਼ ਸਰਕਲ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਹਾਇਕ ਨਿਰਦੇਸ਼ਕ ਡਾ. ਰਾਜੀਵ ਕੁਮਾਰ, ਸਹਾਇਕ ਨਿਰਦੇਸ਼ਕ ਡਾ. ਸ਼ੰਕਰ ਚੌਧਰੀ ਨੇ ਇਸ ਵੈਬਿਨਾਰ ਦੇ ਆਯੋਜਨ ਲਈ ਅਕੈਡਮਿਕ ਸਹਾਇਤਾ ਸਮੂਹ ਪਟਿਆਲਾ ਦੀ ਟੀਮ ਦੀ ਪ੍ਰਸ਼ੰਸਾ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਡਾ. ਰਵਿੰਦਰਪਾਲ ਸ਼ਰਮਾ, ਡਾਇਟ ਪ੍ਰਿੰਸਿਪਲ ਸੰਦੀਪ ਨਾਗਰ, ਡਾ. ਚੰਦਰਸ਼ੇਖਰ ਰਾਜ ਸਰੋਤ ਕੋਆਰਡੀਨੇਟਰ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ “ਇੰਗਲਿਸ਼ ਸਰਕਲ” ਅਜਿਹੀਆਂ ਗਤੀਵਿਧੀਆਂ ਲਾਗੂ ਕਰਦਾ ਹੈ, ਜਿਨ੍ਹਾਂ ਦੇ ਅਧੀਨ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਵਿੱਚ ਝਿਝਕ ਖਤਮ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ।












