ਕਈ ਸੰਸਦ ਮੈਂਬਰਾਂ ਨੂੰ ਲੈ ਕੇ ਦਿੱਲੀ ਆ ਰਹੀ ਏਅਰ ਇੰਡੀਆ ਉਡਾਣ ਦੀ ਚੇਨਈ ‘ਚ ਕਰਵਾਈ ਐਂਮਰਜੈਂਸੀ ਲੈਂਡਿੰਗ

ਨੈਸ਼ਨਲ ਪੰਜਾਬ


ਨਵੀਂ ਦਿੱਲੀ, 11 ਅਗਸਤ,ਬੋਲੇ ਪੰਜਾਬ ਬਿਊਰੋ;
ਐਤਵਾਰ ਰਾਤ ਦੇਰ, ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਨੰਬਰ AI2455 ਨੂੰ ਚੇਨਈ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਸਮੇਤ ਕਈ ਹੋਰ ਸੰਸਦ ਮੈਂਬਰ ਅਤੇ ਯਾਤਰੀ ਸਵਾਰ ਸਨ।
ਉਡਾਣ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਜਹਾਜ਼ ਤੇਜ਼ ਝਟਕਿਆਂ ਦਾ ਸ਼ਿਕਾਰ ਹੋਇਆ। ਵੇਣੂਗੋਪਾਲ ਨੇ ਇਸ ਪਲ ਨੂੰ “ਵੱਡੇ ਹਾਦਸੇ ਤੋਂ ਵਾਲ-ਵਾਲ ਬਚਣਾ” ਕਿਹਾ। ਉਨ੍ਹਾਂ ਦੱਸਿਆ ਕਿ ਲਗਭਗ ਇੱਕ ਘੰਟੇ ਬਾਅਦ ਕੈਪਟਨ ਨੇ ਘੋਸ਼ਣਾ ਕੀਤੀ ਕਿ ਸਿਗਨਲ ਸਿਸਟਮ ਵਿੱਚ ਖਰਾਬੀ ਆ ਗਈ ਹੈ ਅਤੇ ਸੁਰੱਖਿਆ ਕਾਰਨ ਚੇਨਈ ਵਿੱਚ ਉਤਰਨਾ ਲਾਜ਼ਮੀ ਹੈ।
ਏਅਰ ਇੰਡੀਆ ਦੇ ਬੁਲਾਰੇ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਖਰਾਬ ਮੌਸਮ ਅਤੇ ਤਕਨੀਕੀ ਸਮੱਸਿਆ ਦੇ ਸ਼ੱਕ ਕਾਰਨ ਇਹ ਕਦਮ ਚੁੱਕਿਆ ਗਿਆ। ਜਹਾਜ਼ ਰਾਤ 10:35 ਵਜੇ ਸੁਰੱਖਿਅਤ ਤੌਰ ‘ਤੇ ਚੇਨਈ ਪਹੁੰਚਿਆ। ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ।
‘ਫਲਾਈਟਰਡਾਰ24’ ਅਨੁਸਾਰ, ਜਹਾਜ਼ ਹਵਾ ਵਿੱਚ ਦੋ ਘੰਟਿਆਂ ਤੋਂ ਵੱਧ ਸਮਾਂ ਰਿਹਾ। ਧਿਆਨਯੋਗ ਹੈ ਕਿ ਹਾਲ ਹੀ ਵਿੱਚ ਏਅਰ ਇੰਡੀਆ ਦੇ ਕੁਝ ਜਹਾਜ਼ਾਂ ਵਿੱਚ ਤਕਨੀਕੀ ਗੜਬੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।