ਐੱਸਏਐੱਸ ਨਗਰ (ਮੋਹਾਲੀ), 13 ਅਗਸਤ,ਬੋਲੇ ਪੰਜਾਬ ਬਿਊਰੋ;
9 ਸਾਲ ਦੀ ਨਾਬਾਲਿਗ ਨਾਲ ਬਲਾਤਕਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਮੁਲਜ਼ਮ ਸ਼ਵੀ ਲਾਲ ਚੌਧਰੀ ਨੇ ਸੁਹਾਣਾ ਥਾਣੇ ‘ਚ ਹਿਰਾਸਤ ਦੌਰਾਨ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ, ਉਸਨੂੰ ਇੱਕ ਦਿਨ ਪਹਿਲਾਂ ਗ੍ਰਿਫ਼ਤਾਰ ਕਰਕੇ ਥਾਣੇ ਵਿੱਚ ਰੱਖਿਆ ਗਿਆ ਸੀ।
ਸ਼ਿਕਾਇਤ ਅਨੁਸਾਰ, ਚੌਧਰੀ ਨੇ ਤਿੰਨ ਦਿਨ ਪਹਿਲਾਂ ਗਲੀ ‘ਚ ਖੇਡ ਰਹੀ ਬੱਚੀ ਨੂੰ ਆਪਣੇ ਕਮਰੇ ‘ਚ ਲੈ ਜਾ ਕੇ ਖਾਣੇ ‘ਚ ਨਸ਼ੀਲਾ ਪਦਾਰਥ ਦੇ ਕੇ ਜਬਰ ਜਨਾਹ ਕੀਤਾ। ਬੇਹੋਸ਼ੀ ਤੋਂ ਜਾਗਣ ‘ਤੇ ਬੱਚੀ ਨੇ ਘਰ ਆ ਕੇ ਘਟਨਾ ਬਿਆਨ ਕੀਤੀ।
ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਹੋ ਚੁੱਕੇ ਹਨ ਅਤੇ ਥਾਣਾ ਇੰਚਾਰਜ ਨੇ ਬਿਆਨ ਦਰਜ ਕਰਵਾ ਦਿੱਤਾ ਹੈ। ਪੁਲਿਸ ਨੇ ਆਰੋਪੀ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 65(2), 137(2) ਅਤੇ ਪਾਕਸੋ ਐਕਟ ਹੇਠ ਮਾਮਲਾ ਦਰਜ ਕੀਤਾ ਸੀ। ਜਾਂਚ ਪੂਰੀ ਹੋਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।












