16 ਅਗਸਤ ਨੂੰ ਬਰਸੀ ਤੇ ਵਿਸ਼ੇਸ਼ … ਸਾਦੇ ਤੇ ਲੋਕ ਪੱਖੀ ਸੁਭਾਅ ਦੇ ਮਾਲਕ ਸਨ- ਬਾਬਾ ਬੁੱਧ ਦਾਸ ਮਹਾਰਾਜ 

Uncategorized

ਮਹੰਤ ਡਾ:ਸਿਕੰਦਰ ਸਿੰਘ ਵੱਲੋਂ ਸੰਗਤਾਂ ਨੂੰ ਹੁਮਹੁਮਾ ਕੇ ਪੁੱਜਣ ਦਾ ਸੱਦਾ

     

ਸੋਹਮ ਸ੍ਰੀ 108 ਸਿੱਧ ਭਗਵਾਨ ਬਾਬਾ ਬੁੱਧ ਦਾਸ ਜੀ ਮਹਾਰਾਜ ਦਾ ਜਨਮ ਲੱਗਭਾਗ 1890 ਈ: ਨੂੰ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦੇ ਜੱਟ ਘਰਾਨੇ ਦੇ ਸਿੱਧੂ ਖਾਨਦਾਨ ਚ ਹੋਇਆ ।ਜਦੋ ਬਾਬਾ ਜੀ ਅਜੇ ਚਾਰ ਵਰ੍ਹਿਆਂ ਦੇ ਹੀ ਸਨ ਕਿ ਨਿਆਂ ਅਖਾੜਾ ਉਦਾਸੀ ਸੰਤ ਰਮਤੇ ਦੇ ਮੁਖੀ ਮਹਾਤਮਾ ਸ੍ਰੀ 108 ਸੁੰਦਰ ਦਾਸ ਦਾ ਅਖਾੜਾ ਰਮਨ ਕਰਦਾ ਹੋਇਆ ਪਿੰਡ ਲੌਂਗੋਵਾਲ ਪਹੁੰਚਿਆ।ਜਿੰਨਾ ਚਿਰ ਇਹ ਅਖਾੜਾ ਲੌਂਗੋਵਾਲ ਰਿਹਾ ਬਾਬਾ ਜੀ ਉਥੇ ਹੀ ਰਹੇ।ਫੇਰ ਬਾਬਾ ਜੀ ਦੇ ਮਾਤਾ ਪਿਤਾ ਨੇ ਸੰਤ ਸੁੰਦਰ ਦਾਸ ਦਾ ਚੇਲਾ ਬਣਾ ਕੇ ਅਖਾੜੇ ਉੱਤੇ ਹੀ ਚੜ੍ਹਾ ਦਿੱਤਾ।ਲੱਗਭਾਗ ਤਿੰਨ ਸਾਲ ਇਹ ਅਖਾੜਾ ਉੱਤਰੀ ਭਾਰਤ ਦਾ ਰਮਨ ਕਰਦਾ ਰਿਹਾ ।ਜਦੋਂ ਬਾਬਾ ਜੀ 7ਸਾਲਾਂ ਦੇ ਹੋਏ ਤਾਂ ਇਹ ਅਖਾੜਾ ਜ਼ਿਲ੍ਹਾ ਲੁਧਿਆਣਾ ਚ ਪਹੁੰਚ ਗਿਆ ।ਬਾਬਾ ਜੀ ਅਖਾੜਾ ਛੱਡ ਕੇ ਪਿੰਡ ਦੇ ਮੁੰਡਿਆਂ ਨਾਲ ਡੰਗਰ ਚਾਰਣ ਲੱਗ ਪਏ।ਪਿੰਡ ਦੇ ਮੁੰਡਿਆਂ ਦੇ ਕਹੇ ਤੇ ਬਾਬਾ ਜੀ ਡੰਗਰ ਮੋੜ ਲਿਆਉਂਦੇ।ਜਦੋ ਪਿੰਡ ਦੇ ਮੁੰਡਿਆਂ ਦੀ ਰੋਟੀ ਆਉਂਦੀ ਤਾ ਬਾਬਾ ਜੀ ਉਹਨਾਂ ਨਾਲ ਹੀ ਰੋਟੀ ਖਾਹ ਲੈਂਦੇ।ਇਸ ਤਰਾ ਉਹ ਪਿੰਡ ਧੁੰਦਾਂ ,ਲੁਹਾਰੀ ,ਰਾਏਪੁਰ ਮਾਜਰੀ

,ਸੁਹਾਵੀ,ਹਰਗਨਾ,ਹਰਿਓਂਕਲਾਂ ਲੁਹਾਰ ਮਾਜਰਾ,ਭੜੀ ਦਮਹੇੜੀ ਤੇ ਲਾਡਪੁਰ ਆਦਿ ਪਿੰਡਾਂ ਚ ਵਿਚਰਦੇ ਰਹਿੰਦੇ।ਡੰਗਰਾਂ ਦਾ ਗੋਹਾ ਵਗ਼ੈਰਾ ਇਕੱਠਾ ਕਰਕੇ ਧੂੰਆ ਧੁਖਾਉਂਦੇ ।ਪਰ ਕਿਸੇ ਪਿੰਡ ਚ ਨਾ ਜਾਂਦੇ।ਫੇਰ ਉਹ ਸੁਹਾਵੀ ਪਿੰਡ ਚਲੇ ਗਏ ।ਪਿੰਡ ਦੇ ਲਹਿੰਦੇ ਹਰਗਨਾ ਵਾਲੇ ਪਾਸੇ ਇਕ ਭੋਰਾ ਪੁਟਵਾਇਆ ।ਸਾਲ ਭਰ ਉਸ ਭੋਰੇ ਚ ਰਹੇ।ਹਰਗਨਾ ਪਿੰਡ ਦੀ ਇਕ ਬੁੱਢੀ ਮਾਈ ਹਰ ਰੋਜ਼ ਭੋਰੇ ਦੇ ਬਾਹਰ ਬਾਬਾ ਜੀ ਕੋਲ ਇਕ ਗੜਵੀ ਦੁੱਧ ਦੀ ਰੱਖ ਜਾਇਆ ਕਰਦੀ ।ਅਗਲੇ ਦਿਨ ਆ ਕੇ ਖਾਲੀ ਗੜਵੀ ਲੈ ਜਾਂਦੀ ਤੇ ਭਰੀ ਹੋਈ ਦੁੱਧ ਦੀ ਗੜਵੀ ਉਥੇ ਰੱਖ ਜਾਂਦੀ ।ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਦਾ ਖ਼ਾਨਦਾਨ ਚੜ੍ਹਦੀਕਲਾ ਵੱਲ ਜਾ ਰਿਹਾ ਸੀ।ਸਰਦਾਰ ਜੰਗ ਨਾਹਰ ਸਿੰਘ ਉਸ ਖਾਨਦਾਨ ਦਾ ਮੈਬਰ ਹੈ।ਜਿਸ ਨੂੰ ਬਹੁਤ ਭਾਗ ਲੱਗੇ ਹੋਏ ਹਨ।ਸਵਾ ਸਾਲ ਬਾਅਦ ਜਦੋ ਬਾਬਾ ਜੀ ਭੋਰੇ ਚੋ ਬਾਹਰ ਨਿਕਲੇ ਤਾ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਬਹੁਤ ਵਡਾ ਭੰਡਾਰਾ ਕੀਤਾ ਗਿਆ।ਸਾਰੇ ਪਿੰਡਾਂ ਚ ਵਿਚਰਨ ਪਿੱਛੋਂ ਬਾਬਾ ਜੀ ਉੱਚਾ ਪਿੰਡ ਚਲੇ ਗਏ ।ਉਥੇ ਇਕ ਜੰਡ ਦੇ ਦਰਖਤ ਥੱਲੇ ਡੇਰਾ ਲਾ ਲਿਆ ।ਲੰਬਾ ਸਮਾ ਉਥੇ ਰਹਿਣ ਪਿੱਛੋਂ ਉਹਨਾਂ ਧੁੰਦਾਂ ਪਿੰਡ ਦੇ ਟਿੱਬੇ ਤੇ ਆ ਕੇ ਧੂਣਾ ਲਾ ਲਿਆ।ਜਿੱਥੇ ਉਹ ਤਪੱਸਿਆ ਕਰਦੇ ਰਹਿੰਦੇ।ਤਪੱਸਿਆ ਕਰਦਿਆਂ 42ਸਾਲ ਦੀ ਉਮਰ ਚ ਬਾਬਾ ਜੀ ਨੂੰ ਅਧਰੰਗ ਹੋ ਗਿਆ।

ਸੇਵਕਾਂ ਨੇ ਬਾਬਾ ਜੀ ਦਾ ਬਹੁਤ ਇਲਾਜ਼ ਕਰਵਾਇਆ ।ਬਾਬਾ ਜੀ ਨੇ ਆਪਣੇ ਸ਼ਰਧਾਲੂਆਂ ਨੂੰ ਦੱਸਿਆ ਕੇ ਇਕ ਵਾਰ ਡੰਗਰ ਮੋੜਨ ਸਮੇ ਉਹਨਾਂ ਇਕ ਗਾਂ ਦੀ ਲੱਤ ਤੇ ਸੋਟੀ ਮਾਰੀ ਸੀ।ਥੋੜੇ ਅਰਸੇ ਮਗਰੋਂ ਬਾਬਾ ਜੀ ਠੀਕ ਤਾ ਹੋ ਗਏ ।ਪਰ ਉਹਨਾਂ ਦੀ ਇਕ ਲੱਤ ਸੁੱਕ ਗਈ ।ਉਹ ਪੂਰਾ ਕੰਮ ਨਾ ਕਰ ਸਕੀ।ਇਸ ਪਿੱਛੋਂ 55ਸਾਲ ਦੀ ਉਮਰ ਚ ਬਾਬਾ ਜੀ ਬਸੀ ਪਠਾਣਾ ਆ ਗਏ ।ਜਿੱਥੇ ਇਕ ਅੰਨੇ ਬਣੀਏ ਨੇ ਓਨ੍ਹਾ ਨੂੰ ਆਪਣੇ ਚੁਬਾਰੇ ਚ ਇਕ ਕਮਰੇ ਚ ਰਹਿਣ ਨੂੰ ਜਗ੍ਹਾ ਦੇ ਦਿਤੀ।ਉਸ ਬਣੀਏ ਦਾ ਕੰਮ ਉਸ ਵਕਤ ਮਾਮੂਲੀ ਜਿਹਾ ਹੁੰਦਾ ਸੀ।ਜੋ ਬਾਬਾ ਜੀ ਦੀ ਕਿਰਪਾ ਨਾਲ ਅੱਜਕਲ ਸਿਖਰਾਂ ਤੇ ਹੈ।ਇਸ ਵਕਤ ਤੱਕ ਬਸੀ ਪਠਾਣਾ ਚ ਬਾਬਾ ਜੀ ਦੇ ਕਾਫੀ ਸਾਰੇ ਸ਼ਰਧਾਲੂ ਬਣ ਗਏ ਸਨ।ਜਿੰਨਾ ਚੋਂ ਇਕ ਸਾਧੂ ਸਿੰਘ ਗਰੀਬ ਮਜ਼ਦੂਰ ਤੇ ਡਾਕਟਰ ਵੇਦ ਪ੍ਰਕਾਸ਼ ਸਣੇ ਕੁਝ ਹੋਰ ਸੱਜਣ ਸਨ।ਡਾਕਟਰ ਵੇਦ ਪ੍ਰਕਾਸ਼ ਜੀ ਸਿੱਧ ਨਗਨ ਬਾਬਾ ਸੁਰਸੱਤੀ ਦਾਸ ਜੀ ਦੇ ਚੇਲੇ ਸਨ।ਉਹਨਾਂ ਦਾ ਸੁਭਾਅ ਬਹੁਤ ਸਾਊ ਤੇ ਦਿਆਲੂ ਸੀ।ਉਹ ਬਾਬਾ ਜੀ ਨੂੰ ਹਰ ਰੋਜ਼ ਡੋਲੂ ਚ ਅੱਧਾ ਕਿਲੋ ਦੁੱਧ ਚੁਬਾਰੇ ਚ ਦੇ ਆਉਂਦੇ ।ਪਰ ਬਾਬਾ ਜੀ ਹੁਣ ਬਹੁਤ ਬਜ਼ੁਰਗ ਹੋ ਚੁੱਕੇ ਸਨ।ਉਹਨਾਂ ਨੂੰ ਚੁਬਾਰੇ ਦੀਆਂ ਪੌੜੀਆਂ ਚੜਨ ਚ ਮੁਸ਼ਕਲ ਹੋਣ ਲੱਗੀ ।ਤਦ ਡਾ:ਵੇਦ ਪ੍ਰਕਾਸ ਜੀ ਨੇ ਕਿਹਾ ਕੇ ਮਹਾਤਮਾ ਜੀ ਤੁਸੀਂ ਮੇਰੇ ਘਰ ਰਹੋ।ਬਾਬਾ ਜੀ ਨੇ ਉਹਨਾਂ ਦੀ ਗੱਲ ਮੰਨ ਲਈ।ਜਿਸ ਤੇ ਬਾਬਾ ਜੀ ਨੇ ਜਿੰਨੇ ਥਾਂ ਚ ਖੂੰਡੀ ਫੇਰੀ ।ਉਹ ਥਾਂ ਡਾ:ਵੇਦ ਪ੍ਰਕਾਸ਼ ਜੀ ਨੇ ਬਾਬਾ ਜੀ ਨੂੰ ਦਾਨ ਚ ਦੇ ਦਿੱਤੀ ।ਪਿੱਛੋਂ ਡਾਕਟਰ ਵੇਦ ਪ੍ਰਕਾਸ਼ ਜੀ ਨੇ ਉਥੇ ਕੁਟੀਆ ਪਵਾ ਦਿਤੀ।ਫੇਰ ਵੇਦ ਪ੍ਰਕਾਸ਼ ਜੀ ਨੇ ਆਪਣੇ ਲੜਕੇ ਸਿਕੰਦਰ ਨੂੰ ਬਾਬਾ ਜੀ ਨੂੰ ਗੋਦ ਦੇ ਦਿੱਤਾ ।ਉਦੋਂ ਡਾਕਟਰ ਸਿਕੰਦਰ ਸਿੰਘ ਬਹੁਤ ਛੋਟੇ ਸਨ।ਉਹ ਬਾਬਾ ਜੀ ਦੀ ਸੇਵਾ ਕਰਿਆ ਕਰਦੇ ।ਬਾਬਾ ਜੀ ਸਿਕੰਦਰ ਸਿੰਘ ਨਾਲ ਕਾਫੀ ਵਿਚਰਨ ਲੱਗੇ।ਸਿਕੰਦਰ ਸਿੰਘ ਵੱਲੋਂ ਬਾਬਾ ਜੀ ਦੀ ਬਹੁਤ ਸੇਵਾ ਕੀਤੀ ਜਾਂਦੀ। ਬਾਬਾ ਜੀ ਦੀ ਦੇਹ ਦਾ ਅੰਤਮ ਸੰਸਕਾਰ ਵੀ ਸਿਕੰਦਰ ਸਿੰਘ ਵੱਲੋਂ ਆਪਣੇ ਹੱਥੀ ਕੀਤਾ ਗਿਆ ।ਬਾਬਾ ਬੁੱਧ ਦਾਸ ਮਹਾਰਾਜ ਜੀ ਨੇ ਆਪਣੇ ਸਾਰਾ ਜੀਵਨ ਲੋਕ ਭਲਾਈ ਦੇ ਲੇਖੇ ਲਾਇਆ ।

ਬਾਬਾ ਜੀ ਦੇ ਅਕਾਲ ਚਲਾਣੇ ਮਗਰੋਂ ਬਾਬਾ ਜੀ ਦੇ ਅਸਥਾਨ ਦੀ ਸੇਵਾ ਮਹੰਤ ਡਾਕਟਰ ਸਿਕੰਦਰ ਹੀ ਸੰਭਾਲ ਰਹੇ ਹਨ।ਹਰ ਵਰ੍ਹੇ ਭਾਦੋਂ ਦੀ ਸੰਗਰਾਂਦ ਨੂੰ ਬਾਬਾ ਜੀ ਦੇ ਅਸਥਾਨ ਬਸੀ ਪਠਾਣਾ ਵਿਖੇ ਵੱਡੀ ਪੱਧਰ ਤੇ ਲੰਗਰ ਲੱਗਦਾ ਹੈ ।ਜਿੱਥੇ ਦੁਨੀਆ ਦੇ ਹਰ ਕੋਨੇ ਤੋ ਸਾਧੂ ਸੰਤ ਮਹਾਤਮਾ ਤੇ ਸ਼ਰਧਾਲੂ ਵੱਡੀ ਗਿਣਤੀ ਚ ਬਾਬਾ ਜੀ ਨੂੰ ਨਤਮਸਤਕ ਹੋਣ ਆਉਂਦੇ ਹਨ।

ਇਸ ਵਾਰ ਬਾਬਾ ਬੁੱਧ ਦਾਸ ਜੀ ਦੀ 57ਵੀ ਸਲਾਨਾ ਬਰਸੀ ਮਹੰਤ ਡਾਕਟਰ ਸਿਕੰਦਰ ਸਿੰਘ ਦੀ ਰਹਿਨੁਮੀ ਹੇਠ 14 ਤੋ 16 ਅਗਸਤ ਤੱਕ ਅਗਰਵਾਲ ਧਰਮਸ਼ਾਲਾ ਬਸੀ ਪਠਾਣ( ਜ਼ਿਲ੍ਹਾ ਫਤਿਹਗੜ੍ਹ )ਵਿਖੇ ਹਰ ਵਰ੍ਹੇ ਦੀ ਤਰਾਂ ਬੜੀ ਸ਼ਰਧਾ ਪੂਰਵਕ ਤੇ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ।ਜਿੱਥੇ ਵੱਡੀ ਗਿਣਤੀ ਚ ਸ਼ਰਧਾਲੂ ਪਹੁੰਚ ਰਹੇ ਹਨ ।ਉਥੇ ਵੱਖ ਵੱਖ ਧਰਮਾ ਦੇ ਲੋਕ,ਸੰਤ ਸਮਾਜ ਤੇ ਰਾਜਨੀਤਕ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣ ਲਈ ਪੁੱਜ ਰਹੀਆਂ ਹਨ।ਮਹੰਤ ਡਾਕਟਰ ਸਿਕੰਦਰ ਸਿੰਘ ਮੁਤਾਬਕ ਇਸ ਵਾਰ ਬਾਬਾ ਜੀ ਦੀ ਬਰਸੀ ਮੌਕੇ ਸੱਤ ਇਕੱਠੇ ਸ੍ਰੀ  ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ।ਗੁਰਬਾਣੀ ਦਾ ਕੀਰਤਨ ਹੋਵੇਗਾ।ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਮਹੰਤ ਡਾਕਟਰ ਸਿਕੰਦਰ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਬਰਸੀ ਸਮਾਗਮ ਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ।

—————

ਅਜੀਤ ਖੰਨਾ 

ਮੋਬਾਈਲ:85448-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।