2027 ਚ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ : ਪ੍ਰਤਾਪ ਬਾਜਵਾ 

ਪੰਜਾਬ

ਖੰਨਾ ,16 ਅਗਸਤ ,ਬੋਲੇ ਪੰਜਾਬ ਬਿਊਰੋ  ( ਅਜੀਤ ਖੰਨਾ   ):

ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਨੂੰ ਹੱਦ ਦਰਜੇ ਦੀ ਨਿਕੰਮੀ ਤੇ ਫ਼ੇਲ ਸਰਕਾਰ ਕਰਾਰ ਦਿੱਤਾ ਹੈ ।ਖੰਨਾ ਵਿਖੇਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਖਾਸ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਲੈਂਡ ਪੋਲਿੰਗ ਪਾਲਿਸੀ ਚ ਸੂਬਾ ਸਰਕਾਰ ਨੇ ਥੁੱਕ ਕੇ ਚੱਟਿਆ ਹੈ।ਓਹਨਾ ਕਿਹਾ ਕੇ ਅਸਲ ਚ ਸੂਬਾ ਸਰਕਾਰ ਕਿਸਾਨ ਵਿਰੋਧੀ ਹੈ ਤੇ ਮੁੱਖ ਮੰਤਰੀ ਨੇ ਆਪਣਾ ਸਭ ਕੁਝ ਦਿੱਲੀ ਵਾਲਿਆ ਦੇ ਹਵਾਲੇ ਕੀਤਾ ਹੋਇਆ ਹੈ । ਸਰਦਾਰ ਬਾਜਵਾ ਨੇ ਅੱਗੇ ਕਿਹਾ ਕੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਮਾਨ ਨੂੰ ਸੂਬੇ ਦੀ ਵਾਗਡੋਰ ਦਿੱਤੀ ਹੈ ਨਾ ਕੇ ਦਿੱਲੀ ਵਾਲੇ ਹਾਰੇ ਹੋਏ ਆਗੂਆਂ ਨੂੰ ਦਿੱਤੀ ਹੈ । ਉਹਨਾਂ ਦਾਅਵਾ ਕੀਤਾ ਕਿ 2027 ਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਜੋ ਸੂਬੇ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਵਾਸਤੇ ਆਪਣੀ ਪੂਰੀ ਵਾਹ ਲਾ ਦੇਵੇਗੀ । ਇਸ ਮੌਕੇ ਉਹਨਾਂ ਨਾ ਗੁਰਕੀਰਤ ਸਿੰਘ ਕੋਟਲੀ ਤੋ ਇਲਾਵਾ ਸੀਨੀਅਰ ਕਾਂਗਰਸੀ ਆਗੂ ਸ਼ਿਵ ਨਾਥ ਕਾਲਾ ਤੇ ਬੌਬੀ ਗਰਗ ਵੀ ਮਜੂਦ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।