ਧਮਕੀ ਭਰੀਆਂ ਈ ਮੇਲ ਤੋਂ ਬਾਅਦ ਹੁਣ ਏ ਆਈ ਰਾਹੀ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਹੋਣ ਦੀਆਂ ਵੀਡੀਓ ਵਾਇਰਲ

ਪੰਜਾਬ

ਅੰਮ੍ਰਿਤਸਰ 17 ਅਗਸਤ ,ਬੋਲੇ ਪੰਜਾਬ ਬਿਊਰੋ;

ਦੁਨੀਆ ਦੇ ਕੋਣੇ ਕੋਣੇ ਵਿਚੋ ਸ੍ਰੀ ਦਰਬਾਰ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਆ ਰਹੀਆਂ ਸੰਗਤਾਂ ਤੋ ਚਿੱਥੀਆਂ ਪਈਆਂ ਸਿੱਖ ਵਿਰੋਧੀ ਤਾਕਤਾਂ ਨੇ ਏ ਆਈ (ਆਰਟੀਫਿਸ਼ੀਅਲ ਇੰਟੈਲੀਜੈਂਸੀ) ਨੂੰ ਆਪਣਾ ਹਥਿਆਰ ਬਣਾ ਕੇ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਹੋਣ ਦੀਆਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।ਇਸ ਤੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਨੂੰ ਉਡਾ ਦੇਣ ਦੀਆਂ ਧਮਕੀ ਭਰੀਆਂ ਈ ਮੇਲ ਦਾ ਇਕ ਲੰਮਾਂ ਸਿਲਸਿਲਾ ਵੀ ਚਲਿਆ ਸੀ। ਹੁਣ ਸ਼ਰਾਰਤੀ ਅਨਸਰਾਂ ਨੇ ਪਾਣੀ ਦੇ ਤੇਜ਼ ਵਹਾਅ ਕਾਰਨ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਦੋਫਾੜ ਹੰੁਦੀ ਦਿਖਾਇਆ ਹੈ ਤੇ ਨਾਲ ਹੀ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਉਸ ਵਹਾਅ ਵਿਚ ਡੁਬਦੇ ਦਿਖਾਇਆ ਹੈ।ਅਜਿਹੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਨ ਵਾਲੇ ਸਿੱਖ ਵਿਰੋਧੀਆਂ ਦੀ ਇਸ ਹਰਕਤ ਕਾਰਨ ਕਾਰਨ ਸਿੱਖ ਹਿਰਦੇ ਵਲੂੰਧਰੇ ਗਏ ਹਨ। ਅਜਿਹੀਆਂ ਵੀਡੀਓ ਦਾ ਨਾ ਤੇ ਸ਼ੋਸ਼ਲ ਮੀਡੀਆ ਚਲਾਉਣ ਵਾਲੇ ਅਦਾਰੇ ਨੋਟਿਸ ਲੈਂਦੇ ਹਨ ਤੇ ਨਾ ਹੀ ਸਰਕਾਰ ਦਾ ਸਾਇਬਰ ਸੈਲ। ਸ਼ੋਸ਼ਲ ਮੀਡੀਆ ਤੇ ਸਿੱਖ ਨੌਜਵਾਨਾਂ ਦੀਆਂ ਚੜ੍ਹਦੀ ਕਲਾ ਦੀਆਂ ਗਤੀਵਿਧੀਆਂ ਨੂੰ ਪਲ ਭਰ ਵਿਚ ਬੈਨ ਕਰਨ ਵਾਲਾ ਕੋਈ ਵੀ ਟੂਲ ਅਜਿਹੀਆਂ ਵੀਡੀਓ ਤੇ ਕੋਈ ਕਾਰਵਾਈ ਕਰਨ ਤੋ ਅਸਮਰਥ ਹੈ। ਇਸ ਸੰਬਧੀ ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਸ੍ਰ ਹਰਭਜਨ ਸਿੰਘ ਵਕਤਾ ਨੇ ਕਿਹਾ ਹੈ ਕਿ ਅਸੀ ਇਸ ਵੀਡੀਓ ਨੂੰ ਬੰਦ ਕਰਨ ਲਈ ਪੁਲੀਸ, ਸਾਇਬਰ ਸੈਲ ਤੇ ਯੂਟਿਉਬ ਨੂੰ ਪੱਤਰ ਭੇਜ਼ ਦਿੱਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।