ਗੁਰਦੁਆਰਾ ਅੰਬ ਸਾਹਿਬ ਦੇ ਨਾਲ ਲੱਗਦੇ ਅੰਬਾਂ ਦੇ ਬਾਗਾਂ ਨੂੰ ਉਜਾੜਨ ਤੋਂ ਰੋਕਣ ਲਈ 4 ਸਤੰਬਰ ਨੂੰ ਕੀਤਾ ਜਾਵੇਗਾ ਪੁੱਡਾ ਦਫਤਰ ਪੰਜਾਬ ਦਾ ਘਿਰਾਓ,

ਪੰਜਾਬ

ਜ਼ਿਲਾ ਪਟਿਆਲਾ ਦੇ ਬਿਠੋਈ ਕਲਾਂ ਦੇ ਐਸ ਸੀ ਸਮਾਜ ਦੇ ਲੋਕਾਂ ਨੂੰ ਸ਼ਾਮਲਾਟ ਜਮੀਨ ਵਿੱਚ ਹੱਕ ਦਿਵਾਉਣ ਲਈ ਡਾਇਰੈਕਟਰ ਪੰਚਾਇਤ ਪੰਜਾਬ ਦਾ ਕੀਤਾ ਜਾਵੇਗਾ ਘਿਰਾਓ,


ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਅਸਫਲ ਬਣਾਉਣ ਲਈ 4 ਸਤੰਬਰ ਨੂੰ ਆਉ ਮਿਲਕੇ ਹੰਭਲਾ ਮਾਰੀਏ: ਬਲਵਿੰਦਰ ਕੁੰਭੜਾ

ਮੋਹਾਲੀ, 18 ਅਗਸਤ ,ਬੋਲੇ ਪੰਜਾਬ ਬਿਉਰੋ:

ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਨਵੇਂ ਰੁੱਖ ਲਗਾਉਣ ਲਈ ਸਰਕਾਰਾਂ ਤੇ ਸਮਾਜਿਕ ਜਥੇਬੰਦੀਆਂ ਆਏ ਦਿਨ ‘ਰੁੱਖ ਲਗਾਓ, ਸਮਾਜ ਬਚਾਓ’ ਦੀ ਮੁਹਿਮ ਤਹਿਤ ਰੁੱਖ ਲਗਾਕੇ ਫੋਟੋਆਂ ਤੇ ਖਬਰਾਂ ਪਾਉਂਦੇ ਰਹਿੰਦੇ ਹਨ। ਪਰ 100 ਸਾਲ ਪੁਰਾਣੇ ਰੁੱਖਾਂ ਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆਉਂਦਾ। ਇਹ ਡਰਾਮੇਬਾਜ਼ੀ ਸਿਰਫ ਆਪਣੀਆਂ ਪੋਸਟਾਂ ਪਾਕੇ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਹੋਣ ਦਾ ਢੌਂਗ ਕਰਦੇ ਰਹਿੰਦੇ ਹਨ। ਧਾਰਮਿਕ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਆਗੂ ਵੀ ਧਾਰਮਿਕ ਅਸਥਾਨਾਂ ਦੀ ਜਮੀਨ ਜਾਂ ਗੋਲਕਾਂ ਵੱਲ ਜਿਆਦਾ ਧਿਆਨ ਦਿੰਦੀ ਹੈ। ਪਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਛੇੜਛਾੜ ਵੱਲ, ਅਲੋਪ ਹੋ ਰਹੀਆਂ ਯਾਦਗਾਰਾਂ ਜਾਂ ਬਾਗਾਂ ਨੂੰ ਬਚਾਉਣ ਵੱਲ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਹੈ। ਉਪਰੋਕਤ ਵਿਚਾਰ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਅੱਗੇ ਬੋਲੇ ਤੇ ਉਹਨਾਂ ਦੂਸਰਾ ਮਸਲਾ ਦੱਸਦਿਆਂ ਕਿਹਾ ਕਿ ਪਟਿਆਲਾ ਦੇ ਪਿੰਡ ਬਠੋਈ ਕਲਾਂ ਦੇ ਐਸ ਸੀ ਸਮਾਜ ਦੇ ਲੋਕਾਂ ਦੇ ਸ਼ਾਮਲਾਟ ਜਮੀਨ ਦੇ ਹੱਕ ਤੇ ਜਨਰਲ ਜਾਤੀ ਦੇ ਲੋਕਾਂ ਵੱਲੋਂ ਮਾਰੇ ਜਾ ਰਹੇ ਡਾਕੇ ਦੀ ਨਖੇਧੀ ਕਰਦਿਆਂ ਕਿਹਾ ਕਿ ਇਹਨਾਂ ਉਪਰੋਕਤ ਮਾੜੀਆਂ ਕੋਝੀਆਂ ਚਾਲਾਂ ਦੇ ਖਿਲਾਫ 4 ਸਤੰਬਰ 2025 ਦਿਨ ਵੀਰਵਾਰ ਨੂੰ ਸਵੇਰੇ 11:00 ਵਜੇ ਪੁੱਡਾ ਪੰਜਾਬ ਅਤੇ ਡਾਇਰੈਕਟਰ ਪੰਚਾਇਤ ਪੰਜਾਬ ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਸਮੂਹ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਇਸ ਮੌਕੇ ਮੋਰਚੇ ਦੇ ਚੀਫ ਅਡਵਾਈਜ਼ਰ ਹਰਨੇਕ ਸਿੰਘ ਮਲੋਆ ਨੇ ਸਰਕਾਰ ਅਤੇ ਮੋਹਾਲੀ ਪ੍ਰਸ਼ਾਸਨ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਵਾਤਾਵਰਨ ਦੀ ਰਾਖੀ ਲਈ ਅਸੀਂ ਆਖਰੀ ਦਮ ਤੱਕ ਲੜਾਈ ਲੜਦੇ ਰਹਾਂਗੇ।
ਇਸ ਮੌਕੇ ਕਰਮ ਸਿੰਘ ਕੁਰੜੀ, ਨਰਿੰਦਰ ਸਿੰਘ ਲਾਬਾ, ਜਤਿੰਦਰ ਕੌਰ, ਰਜਿੰਦਰ ਕੌਰ, ਪੂਨਮ ਰਾਣੀ, ਬਲਜੀਤ ਸਿੰਘ, ਹਰਪਾਲ ਸਿੰਘ, ਹਰਵਿੰਦਰ ਸਿੰਘ, ਬੱਬਲ ਚੌਪੜਾ, ਗੁਰਵਿੰਦਰ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।