ਪੰਛੀ ਝਾਤ ,,,,,,,,,

ਸਾਹਿਤ ਪੰਜਾਬ

ਪੰਛੀ ਝਾਤ ,,,,,,,,,

ਆਜੋ ਸੱਥ ਵਿੱਚ ਇਕੱਠੇ ਹੋ ਕੇ ,
ਇੱਕ ਬੁਝਾਰਤ ਪਾਉਣੀ ਐ !
ਜਦੋਂ ਵਾੜ੍ਹ ਈ ਖੇਤ ਨੂੰ ਖਾਈ ਜਾਵੇ
ਕਿਸਨੇ ਫ਼ਸਲ ਬਚਾਉਣੀ ਐ !
ਆਪਣਿਆਂ ਹੱਥੋਂ ਨੀਲਾਮ ਹੋਈ ਨੂੰ ,
ਬੇਗਾਨਿਆਂ ਕੀ ਬਖ਼ਸ਼ੌਣੀ ਐ !
ਧੀ ਧੀਆਣੀ ਇੱਜ਼ਤ ਘਰ ਦੀ ,
ਪਲਕਾਂ ਉੱਤੇ ਬਿਠਾਉਣੀ ਐ !
ਦੋਗੁਣੀ ਉਮਰ ਦਾ ਲੱਭ ਕੇ ਲਾੜਾ
ਪ੍ਰਦੇਸਾਂ ਵਿੱਚ ਪਹੁੰਚਾਉਣੀ ਐ !
ਛਾਤੀ ਚੌੜੀ ਕਰਕੇ ਰੱਖਣ ,
ਗਲੀ ਚ,ਕੁਰਸੀ ਡਾਹੁਣੀ ਸ਼ਐ !
ਸੁੱਖਾਂ ਸੁੱਖ ਸੁੱਖ ਤੋਰਿਆ ਧੀ ਨੂੰ
ਪੰਜ ਪੰਚਮੀਂਆਂ ਨਹਾਉਣੀ ਐ !
ਲੋਕਾਂ ਅੱਗੇ ਮਾਰਨ ਡੀਂਗਾਂ ,
ਅੰਦਰੋਂ ਗੱਲ ਛਪਾਉਣੀ ਐ !
ਤੀਰ ਨਜ਼ਰ ਸੀ ਰੱਖਦੇ ਮਾਪੇ ,
ਜਦ ਤੱਕ ਧੀ ਵਿਆਹੁਣੀ ਐ !
ਛੱਡ ਕੇ ਪੈਲਸ ਘਰ ਨੂੰ ਆਜੋ ,
ਬੀਤੇ ਸਮੇਂ ਨਾ ਜਮੀਨ ਥਿਆਉਣੀ ਐ !
ਮੁਕਾ ਕੇ ਝਗੜਾ ਖ਼ਰਚੇ ਵਾਲਾ ,
ਪਿਰਤ ਨਵੀਂ ਕੋਈ ਪਾਉਣੀ ਐ !
ਕਿਰਤ ਕਮਾਈ ਕਰਕੇ ਭਲਿਆ ,
ਜਿੰਦਗੀ ਸਫ਼ਲ ਬਣਾਉਣੀ ਐ !
ਪੱਕੇ ਇਰਾਦੇ ਨਵੀਆਂ ਆਸਾਂ ,
ਰੰਗਲੀ ਪੀਂਘ ਚੜਾਉਣੀ ਐ !
ਦਰਿਆ ਵੇਖ ਨਾ ਡਰ ਜੀ ਦੂਰੋਂ ,
ਡੂੰਘੀ ਤਾਰੀ ਲਾਉਣੀ ਐ !
ਹੱਸ ਕੇ ਵਕਤ ਲੰਘਾ ਲੈ ਸੱਜਣਾ ,
ਜੂਨ ਨਾ ਮੁੜਕੇ ਥਿਆਉਣੀ ਐ !
ਜੁਆਨੀ ਵੇਲੇ ਸੀ ਤਾਰੇ ਗਿਣਦੇ ,
ਹੁਣ ਬਾਤ ਹਿਜ਼ਰ ਦੀ ਗਾਉਣੀ ਐ !
ਲੰਘਿਆ ਵੇਲਾ ਹੱਥ ਨੀ ਆਉਂਦਾ
ਹੁਣ ਕਾਹਤੋਂ ਪਛਤਾਉਣੀ ਐ !
ਧੀਆਂ ਪੁੱਤਰ ਝੱਟ ਚੁੱਕ ਲੈਂਦੇ ,
ਜਿਹਨਾਂ ਨੂੰ ਲਾਡ ਲਡਾਉਣੀ ਐਂ!
ਦੋ ਮੂੰਹੀਂ ਦੁਨੀਆਂ ਪਈ ਫਿਰਦੀ ,
ਕਾਹਨੂੰ ਘੁੰਡੀ ਅੜਾਉਣੀ ਐ !
ਬਿਰਧ ਆਸ਼ਰਮ ਛੱਡਣ ਬੱਚੇ ,
ਜਿਹਨੂੰ ਹੱਥ ਤੇ ਚੋਗ ਚਗਾਉਣੀ ਐ !
ਮਨ ਕਥੀਆਂ ਨਾ ਹੁੰਦੀਆਂ ,ਸੰਧੂ,
ਡੂੰਘੀ ਪੀੜ੍ਹ ਹੰਢਾਉਣੀ ਐ !

ਮਨਜੀਤ ਕੌਰ ਸੰਧੂ, ਰਾਹੀਂ ਮਲਾਗਰ ਖਮਾਣੋਂ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।