ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਸੂਬੇ ਵਿੱਚ ਖੇਡਾਂ ਲਈ ਸਾਜਗਾਰ ਮਾਹੌਲ ਪੂਰੀ ਤਰਹਾਂ ਤਿਆਰ : ਕੁਲਵੰਤ ਸਿੰਘ

ਪੰਜਾਬ

ਗੀਗੇਮਾਜਰੇ ਕੁਸ਼ਤੀ ਦੰਗਲ ਦਾ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਪੋਸਟਰ ਰਿਲੀਜ਼

ਮੋਹਾਲੀ 20 ਅਗਸਤ ,ਬੋਲੇ ਪੰਜਾਬ ਬਿਊਰੋ;

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਖੇਡਾਂ ਦੇ ਲਈ ਸਾਜ਼ਗਾਰ ਮਾਹੌਲ ਪੂਰੀ ਤਰ੍ਹਾਂ ਤਿਆਰ -ਬਰ- ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਦੇ ਚਲਦਿਆਂ ਖਿਡਾਰੀ ਹੁਣ ਆਪ ਮੁਹਾਰੇ ਖੇਡ ਮੈਦਾਨ ਵਿੱਚ ਜਾਣਾ ਵਧੇਰੇ ਪਸੰਦ ਕਰਨ ਲੱਗ ਪਏ ਹਨ,ਕਿਉਂਕਿ ਉਸ ਨੂੰ ਖੇਡਾਂ ਦੇ ਲਈ ਲੋੜੀਂਦਾ ਸਾਮਾਨ ਅਤੇ ਹੋਰ ਦਿਸ਼ਾ- ਨਿਰਦੇਸ਼ ਇੱਕ ਛੱਤ ਹੇਠ ਮਿਲਣੇ ਸ਼ੁਰੂ ਹੋ ਗਏ ਹਨ, ਇਹ ਗੱਲ ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਪਿੰਡ ਗੀਗੇਮਾਜਰਾ ਵਿਖੇ 25 ਅਗਸਤ ਨੂੰ ਕਰਵਾਏ ਜਾ ਰਹੇ ਮੇਲਾ ਬਾਬਾ ਗੋਸਾਈ ਵਾਲਾ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਪਿੰਡ ਗੀਗੇ ਮਾਜਰਾ ਵੱਲੋਂ ਸਾਂਝੇ ਯਤਨਾ ਸਦਕਾ ਕਰਵਾਏ ਜਾ ਰਹੇ ਕੁਸ਼ਤੀ ਦੰਗਲ, ਜੋ ਕਿ 25 ਅਗਸਤ ਦਿਨ ਸੋਮਵਾਰ ਨੂੰ ਗੀਗੇਮਾਜਰਾ ਵਿਖੇ ਕਰਵਾਇਆ ਜਾ ਰਿਹਾ ਹੈ, ਸਬੰਧੀ ਪੋਸਟਰ ਰਿਲੀਜ਼ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਦਫਤਰ ਸੈਕਟਰ- 79 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਯਤਨ ਲਗਾਤਾਰ ਜਾਰੀ ਹਨ ਕਿ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ – ਦਾ ਸਾਹਮਣਾ ਨਾ ਕਰਨਾ ਪਵੇ, ਅਤੇ ਖਿਡਾਰੀਆਂ ਨੂੰ ਉਹਨਾਂ ਦੇ ਮੁਤਾਬਿਕ ਵਧੀਆ ਮਾਹੌਲ ਦੇਣ ਦੇ ਲਈ ਖੇਡ ਸੰਸਥਾਵਾਂ ਦਾ ਵੀ ਸਰਕਾਰ ਦੀ ਤਰਫੋਂ ਹੌਸਲਾ ਵਧਾਇਆ ਜਾਵੇ, ਉਹਨਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਖ -ਵੱਖ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਜਿੱਥੇ ਨਗਦ ਪੁਰਸਕਾਰ ਦਿੱਤੇ ਜਾ ਰਹੇ ਹਨ, ਉੱਥੇ ਉਹਨਾਂ ਨੂੰ ਪੱਕਾ ਰੁਜ਼ਗਾਰ ਵੀ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ, ਤਾਂ ਕਿ ਉਹ ਵੱਧ ਤੋਂ ਵੱਧ ਸਮਾਂ ਖੇਡ ਮੈਦਾਨ ਵਿੱਚ ਵਿਤਾ ਬਤੀਤ ਕਰ ਸਕਣ, ਇਸ ਨਾਲ ਉਹ ਆਪਣਾ, ਆਪਣੇ ਪਰਿਵਾਰ ਦਾ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰ ਸਕਣਗੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਗੀਗੇ ਮਾਜਰਾ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਮੁਹਤਰਮ ਵਿਅਕਤੀ ਗੀਗੇਮਾਜਰਾ ਤੋਂ ਇੱਥੇ ਪੁੱਜੇ ਹਨ,ਮੈਂ ਇਹਨਾਂ ਸਭਨਾਂ ਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਜਿਸ ਉਤਸ਼ਾਹ ਦੇ ਨਾਲ ਉਹਨਾਂ ਵੱਲੋਂ ਇਸ ਕੁਸ਼ਤੀ ਦੰਗਲ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਹ ਸਰਕਾਰ ਦੀ ਤਰਫੋਂ ਇਹਨਾਂ ਨੂੰ ਇਹਨਾਂ ਦੀ ਹਰ ਮੰਗ ਪੂਰੀ ਕਰਨ ਦੇ ਲਈ ਵਚਨਵੱਧ ਹੋਣਗੇ, ਇਸ ਮੌਕੇ ਤੇ ਕੁਸ਼ਤੀ ਦੰਗਲ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਸਤਨਾਮ ਸਿੰਘ ਗੀਗੇਮਾਜਰਾ ਨੇ ਦੱਸਿਆ ਕਿ ਪਿੰਡ ਗੀਗੇਮਾਜਰਾ ਵਿਖੇ 25 ਅਗਸਤ ਸੋਮਵਾਰ ਨੂੰ ਕਰਵਾਏ ਜਾ ਰਹੇ ਇਸ ਕੁਸ਼ਤੀ ਦੰਗਲ ਦੇ ਦੌਰਾਨ 5 ਲੱਖ ਦੀ ਕੁਸ਼ਤੀ ਦਾ ਮੁਕਾਬਲਾ ਪਿਰਤਪਾਲ ਫਗਵਾੜਾ ਅਤੇ ਸਿਕੰਦਰ ਸ਼ੇਖ ਦੇ ਦਰਮਿਆਨ ਬਹੁਤ ਹੀ ਆਕਰਸ਼ਿਕ ਹੋਵੇਗਾ,ਜਿਸ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਖੇਡ ਪ੍ਰੇਮੀ ਦੇਸ਼ਾਂ- ਵਿਦੇਸ਼ਾਂ ਤੋਂ ਪਿੰਡ ਗੀਗੇਮਾਜਰਾ ਪੁੱਜ ਰਹੇ ਹਨ, ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 21-21 ਹਜ਼ਾਰ ਰੁਪਏ ਦੀਆਂ 2- ਝੰਡੀ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਸਰਪੰਚ ਸਤਨਾਮ ਸਿੰਘ ਗੀਗੇ ਮਾਜਰਾ ਨੇ ਦੱਸਿਆ ਕਿ ਮੇਲਾ ਬਾਬਾ ਗੋਸਾਈ ਵਾਲਾ ਅਤੇ ਕੁਸ਼ਤੀ ਦੰਗਲ ਨੂੰ ਪਿੰਡ ਦੇ ਵਸ਼ਿੰਦਿਆਂ ਵੱਲੋਂ ਆਪ ਮੁਹਾਰੇ -ਮੋਹਰੇ ਹੋ ਕੇ ਵੱਖ- ਵੱਖ ਜਿੰਮੇਵਾਰੀਆਂ ਸੰਭਾਲੀਆਂ ਜਾ ਰਹੀਆਂ ਹਨ ਜੋ ਕਿ ਆਪਸੀ ਭਾਈਚਾਰਕ ਸਾਂਝ ਦੇ ਹੋਰ ਵਧੇਰੇ ਮਜਬੂਤ ਹੋਣ ਦਾ ਪ੍ਰਤੱਖ ਪ੍ਰਮਾਣ ਹੈ, ਇਸ ਮੌਕੇ ਤੇ ਸਰਪੰਚ ਗੀਗੇਮਾਜਰਾ- ਸਤਨਾਮ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ, ਗੁਰਦੀਪ ਸਿੰਘ- ਮੈਂਬਰ ਪੰਚਾਇਤ, ਹਰਵਿੰਦਰ ਸਿੰਘ,ਯੁੱਧਵੀਰ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ- ਜਗਜੀਤ ਸਿੰਘ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਮੀਰ ਸਿੰਘ, ਦਲਜੀਤ ਸਿੰਘ, ਦਲਵੀਰ ਸਿੰਘ ,ਹਰਜੀਤ ਸਿੰਘ,ਦਵਿੰਦਰ ਸਿੰਘ, ਕਰਤਾ ਰਾਮ,ਕੇਵਲ ਸਿੰਘ, ਵੀ ਹਾਜ਼ਰ ਸਨ.

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।