ਨੰਗਲ,20, ਅਗਸਤ,ਬੋਲੇ ਪੰਜਾਬ ਬਿਊਰੋ;
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲ੍ਹਾ ਰੋਪੜ ਦੀ ਮੀਟਿੰਗ ਪ੍ਰਧਾਨ ਪੂਨਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਮੂਹ ਕਮੇਟੀ ਆਗੂਆਂ ਨੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੂਨਮ ਸ਼ਰਮਾ ਅਤੇ ਚੇਅਰਪਰਸਨ ਆਸ਼ਾ ਜੋਸ਼ੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੇ ਮਸਲਿਆਂ ਸਬੰਧੀ ਚੀਫ ਇੰਜੀਨੀਅਰ ਭਾਖੜਾ ਡੈਮ ਨੂੰ ਕਈ ਵਾਰ ਮੰਗ ਪਤਰ ਭੇਜੇ ਅਤੇ ਕਈ ਵਾਰ ਡੈਪੂਟੇਸ਼ਨ ਨੇ ਜਾ ਕੇ ਮੰਗ ਪੱਤਰ ਦਿੱਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਮਸਲਿਆਂ ਬਾਰੇ ਜਾਣੂ ਕਰਵਾਇਆ।ਉਹਨਾਂ ਵਲੋਂ ਮਸਲਿਆਂ ਨੂੰ ਹੱਲ ਕਰਾਉਣ ਦਾ ਭਰੋਸਾ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਗਿਆ। ਇਹਨਾਂ ਦੇ ਸਮੇਂ ਵਿਚ ਕਿਸੇ ਵੀ ਵਰਕਰ ਜਾ ਮ੍ਰਿਤਕਾਂ ਦੇ ਪਰਿਵਾਰਾਂ ਆਦਿ ਦਾ ਕੋਈ ਵੀ ਮਸਲਾ ਸਮੇਂ ‘ਤੇ ਹੱਲ ਨਹੀਂ ਕੀਤਾ ਜਾ ਰਿਹਾ।ਜਿਵੇਂ ਕਿ ਮ੍ਰਿਤਕ ਚਮਨ ਲਾਲ ਅਤੇ ਮ੍ਰਿਤਕ ਕੁਲਦੀਪ ਸਿੰਘ ਦੇ ਵਾਰਸਾਂ ਨੂੰ ਲਗਭਗ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਤਰਸ ਦੇ ਆਧਾਰ ਦੀ ਨੌਕਰੀ ਨਹੀਂ ਦਿੱਤੀ ਜਾ ਰਹੀ ਅਤੇ ਬਤੌਰ ਡੇਲੀਵੇਜ ਤੋਂ ਮ੍ਰਿਤਕ ਹੋਏ ਵਰਕਰਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਤਰਸ ਦੇ ਅਧਾਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਬਤੌਰ ਡੇਲੀਵੇਜ ਕੰਮ ਤੇ ਰੱਖਣਾ ਅਤੇ
ਮ੍ਰਿਤਕ ਗੁਰਦਿਆਲ ਸਿੰਘ ਜੋ ਭਾਖੜਾ ਮਕੈਨੀਕਲ ਡਿਵੀਜ਼ਨ ਵਿੱਚ ਬਤੌਰ ਸਕਿਲਟ ਲੇਬਰ ਕੰਮ ਕਰਦਾ ਸੀ ਉਸ ਦੀ 01/01/2018 ਵਿੱਚ ਮੌਤ ਹੋ ਗਈ ਸੀ ਉਸ ਦੀ ਮੌਤ ਨੂੰ ਲਗਭਗ ਅੱਠ ਸਾਲ ਬੀਤ ਜਾਣ ਦੇ ਬਾਵਜੂਦ ਪਰਿਵਾਰ ਨੂੰ ਅਜੇ ਤੱਕ ਜੀਆਈਐਸ ਦੇ ਤੇ ਪੈਸੇ ਨਹੀਂ ਦਿੱਤੇ ਜਾ ਰਹੇ। ਕੁਝ ਸਮਾਂ ਪਹਿਲੇ ਇਹਨਾਂ ਨੇ ਬਿਨਾਂ ਕੋਈ ਵਜਾ ਧੱਕੇਸ਼ਾਹੀ ਨਾਲ ਆਪਣੇ ਪਦ ਦਾ ਦੁਰਉਪਯੋਗ ਕਰਕੇ ਆਪਣੇ ਚਹੇਤਿਆਂ ਦੇ ਕਹਿਣ ਤੇ ਇਮਾਨਦਾਰ ਤੇ ਮਿਹਨਤੀ ਸੇਵਾਦਾਰ ਵਰਕਰਾਂ ਦੀਆਂ ਬਦਲੀਆਂ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ। ਇਹਨਾਂ ਵਲੋ ਮਿਹਨਤੀ ਵਰਕਰਾਂ
ਨਾਲ ਬਿਨਾ ਵਜਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਦੀ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਪ੍ਰਧਾਨ ਪੂਨਮ ਸ਼ਰਮਾ ਨੇ ਦੱਸਿਆ ਕਿ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਉਪਰੋਕਤ ਸਮੂਹ ਮੰਗਾਂ ਮਸਲਿਆਂ ਸੰਬੰਧੀ ਮਾਨਯੋਗ ਚੇਅਰਮੈਨ ਸਾਹਿਬ ਨੂੰ ਪੱਤਰ ਨੰਬਰ 86 ਮਿਤੀ 26/4/2025 ਨੂੰ ਮੰਗ ਪੱਤਰ ਭੇਜਿਆ ਗਿਆ ਸੀ ਜਦੋਂ ਭੇਜੇ ਮੰਗ ਪੱਤਰ ਤੇ ਚੇਅਰਮੈਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ ਰੋਪੜ ਵੱਲੋਂ ਲਗਭਗ ਤਿੰਨ ਮਹੀਨੇ ਤੱਕ ਮੰਗਾਂ ਮਸਲਿਆਂ ਦਾ ਹੱਲ ਹੋਣ ਦਾ ਇੰਤਜ਼ਾਰ ਕੀਤਾ ਗਿਆ ਜਦੋਂ ਵਿਭਾਗ ਵੱਲੋਂ ਕੋਈ ਕਾਰਵਾਈ ਹੁੰਦੀ ਨਾ ਹੁੰਦੀ ਦਿਖੀ ਤਾਂ ਸਾਨੂੰ ਬੀਬੀਐਮਬੀ ਵਿਭਾਗ ਦੀ ਧੱਕੇਸ਼ਾਹੀ ਦੇ ਵਿਰੁੱਧ ਪੱਤਰ ਨੰਬਰ 89 ਮਿਤੀ 14/7 /2025 ਨੂੰ ਸੰਘਰਸ਼ ਬਾਰੇ ਨੋਟ ਭੇਜਣ ਲਈ ਮਜਬੂਰ ਹੋਣਾ ਪਿਆ। ਇਸ ਕਰਕੇ ਸਾਡੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜੇਕਰ ਵਿਭਾਗ ਵੱਲੋਂ ਸਾਡੇ ਉਪਰੋਕਤ ਲਿਖੇ ਮਸਲੇ ਦਾ ਫੋਰੀ ਹੱਲ ਨਾ ਕੀਤਾ ਗਿਆ ਤਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਬੀਬੀਐਮਬੀ ਵਿਭਾਗ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ ਮਿੱਤੀ 26/8/2025 ਨੂੰ ਚੰਡੀਗੜ੍ਹ ਬੋਰਡ ਦਫਤਰ ਮੂਹਰੇ ਜਾ ਕੇ ਭੁੱਖ ਹੜਤਾਲ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਦਾਰੀ ਬੀਬੀਐਮਬੀ ਵਿਭਾਗ ਦੀ ਹੋਵੇਗੀ।
ਮੀਟਿੰਗ ਵਿੱਚ ਕਾਂਤਾ ਦੇਵੀ, ਆਸ਼ਾ ਜੋਸ਼ੀ,ਸੁਰਿੰਦਰ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ, ਹਰਬੰਸ ਕੌਰ, ਸਰਬਜੀਤ ਕੌਰ, ਸੋਲਨ ਕੁਮਾਰੀ ਆਦਿ ਹਾਜ਼ਰ ਸਨ।












