ਮੋਹਾਲੀ 21 ਅਗਸਤ ,ਬੋਲੇ ਪੰਜਾਬ ਬਿਊਰੋ;
ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਿਰਸਟੀ ਪਟਿਆਲਾ ਵੱਲੋਂ ਸੰਜੀਵਨ ਦੇ ਪੇਂਡੂ ਪੰਜਾਬੀ ਖੁਸ਼ਹਾਲ ਕਿਸਾਨ ਪ੍ਰੀਵਾਰ ਦੇ ਬੇਔਲਾਦ ਜੋੜੇ ਦੀ ਮਾਨਿਸਕ ਅਤੇ ਸਮਾਜਿਕ ਸਥਿਤੀ/ਪ੍ਰਸਥਿਤੀ ਬਿਆਨਦੇ ਨਾਟਕ ‘ਸੰੁਨਾ–ਵਿਹੜਾ’ ਦਾ ਬੀਤੇ ਦਿਨੀ ਉੱਤਰੀ ਖੇਤਰ ਸਭਿਅਚਾਰ ਕੇਂਦਰ, ਪਟਿਆਲਾ ਵੱਲੋਂ ਕਾਲੀਦਾਸ ਆਡੀਟੋਰੀਅਮ ਵਿਖੇ ਕਰਾਵਏ ਮੰਚਣ ਉਪਰੰਤ ਵਿਚਾਰ–ਚਰਚਾ ਵਰਲਡ ਪੰਜਾਬੀ ਸੈਂਟਰ (ਪੰਜਾਬੀ ਯੂਨੀਵਿਰਸਟੀ ਪਟਿਆਲਾ) ਵਿਖੇ 23 ਅਗਸਤ (ਸ਼ਨੀਚਰਵਾਰ) 2025 ਨੂੰ 10.30 ਵਜੇ ਸਵੇਰ ਹੋ ਰਹੀ ਹੈ।ਡਾ. ਭੀਮ ਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਿਰਸਟੀ ਪਟਿਆਲਾ ਇਹ ਜਾਣਕਾਰੀ ਦਿੰਦਿਆਂ ਕਿਹਾ ਇਸ ਮੌਕੇ ਮੱੁਖ–ਮਹਿਮਾਨ ਵੱਜੋਂ ਸਿੱਖ ਵਿਦਵਾਨ ਅਤੇ ਚਿੰਤਕ ਡਾ. ਸਵਰਾਜ ਸਿੰਘ ਹੋ ਰਹੇ ਹਨ। ਪ੍ਰਧਾਨਗੀ (ਪ੍ਰਸਿੱਧ ਰੰਗਮੰਚ ੳਤੇ ਫਿਲਮਾਂ ਦੀ ਚਰਰਿਚੱਤ ਅਦਾਕਾਰਾ ਅਤੇ ਪੰਜਾਬੀ ਯੂਨੀਵਿਸਰਟੀ ਪਟਿਆਲ ਦੇ ਡਰਾਮਾ ਵਿਭਾਗ ਦੀ ਸਾਬਕਾ ਮੱੁਖੀ ਡਾ. ਸੁਨੀਤਾ ਧੀਰ ਕਰਨਗੇ, ਮੱੁਖ–ਵਕਤਾ ਦੇ ਤੌਰ ’ਤੇ ਨਾਟਕਰਮੀ ਅਤੇ ਅਲੋਚਕ ਡਾ. ਕੁਲਦੀਪ ਦੀਪ ਸ਼ਾਮਿਲ ਜ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਆਪਣੇ ਵਿੱਤ ਅਤੇ ਸਮਰੱਥਾ ਮੁਤਬਿਕ ਯਤਨਸ਼ੀਲ ਸਰਘੀ ਕਲਾ ਕੇਂਦਰ ਹੁਣ ਤੱਕ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਲੋਕ ਮਸਲਿਆਂ ਦੀ ਬਾਤ ਪਾਉਂਦੇ ਦੋ ਦਰਜਨ ਨਾਟਕਾਂ ਦੇ ਦੇਸ਼ ਵਿਦੇਸ਼ਾਂ ਅਨੇਕਾਂ ਮੰਚਣ ਕਰਨ ਤੋਂ ਇਲਾਵਾ ਟੈਲੀ ਫਿਲਮ ‘ਦਫਤਰ’ ਦਾ ਨਿਰਮਾਣ ਅਤੇ ਪੰਜਾਬ ਵਿਚ ਸਰੀ (ਕੈਨੇਡਾ) ਦੀ ਨਾਟ–ਮੰਡਲੀ ਦੇ ਨਾਟਕ ਰਿਸ਼ਤੇ ਦੇ ਮੰਚਣਾਂ ਦਾ ਆਯੋਜਨ ਵੀ ਕੀਤੇ ਹਨ












