ਕੁਲਬੀਰ ਜੀਰਾ ਨੇ ਰਾਣਾ ਗੁਰਜੀਤ ‘ਤੇ ਬੋਲਿਆ ਤਿੱਖਾ ਹਮਲਾ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 22 ਅਗਸਤ,ਬੋਲੇ ਪੰਜਾਬ ਬਿਊਰੋ;
ਕਾਂਗਰਸ ਵਿੱਚ ਬਗਾਵਤ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਕਾਂਗਰਸੀ ਆਗੂ ਕੁਲਬੀਰ ਜੀਰਾ ਨੇ ਰਾਣਾ ਗੁਰਜੀਤ ‘ਤੇ ਤਿੱਖਾ ਹਮਲਾ ਕੀਤਾ ਹੈ।
ਕੁਲਬੀਰ ਜੀਰਾ ਨੇ ਰਾਣਾ ਗੁਰਜੀਤ ਦੀ ਤੁਲਨਾ ਰਾਵਣ ਨਾਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਤਰ੍ਹਾਂ ਰਾਵਣ ਹੰਕਾਰੀ ਸੀ, ਉਸੇ ਤਰ੍ਹਾਂ ਰਾਣਾ ਗੁਰਜੀਤ ਦਾ ਹੰਕਾਰ ਵੀ ਉਨ੍ਹਾਂ ਨੂੰ ਹੇਠਾਂ ਲੈ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਅਤੇ ਰਾਵਣ ਵਿੱਚ ਬਹੁਤਾ ਅੰਤਰ ਨਹੀਂ ਹੈ। ਰਾਵਣ ਨੂੰ ਚਾਰਾਂ ਵੇਦਾਂ ਦਾ ਗਿਆਨ ਜ਼ਰੂਰ ਸੀ ਪਰ ਉਨ੍ਹਾਂ ਦੇ ਹੰਕਾਰ ਨੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਤੇ ਅਜਿਹਾ ਹੀ ਰਾਣਾ ਗੁਰਜੀਤ ਨਾਲ ਹੋਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।