ਮੰਗਾਂ ਸਬੰਧੀ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਫਤਿਹਗੜ੍ਹ ਸਾਹਿਬ,22, ਅਗਸਤ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਨਾਲ ਮੰਡਲ ਦਫਤਰ ਵਿਖੇ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਨਵੀਨਰ ਮਲਾਗਰ ਸਿੰਘ ਖਮਾਣੋ ,ਹਰਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸੇਵਾ ਮੁਕਤ ਹੋ ਰਹੇ ਫੀਲਡ ਮੁਲਾਜ਼ਮਾਂ ਦੇ ਪੈਨਸ਼ਨਾ ,ਲੀਵ ਇਨ ਕੈਸ਼ਮੈਂਟ ,ਜੀਪੀਐਫ , ਦੇ ਬਕਾਏ ਪਹਿਲ ਦੇ ਅਧਾਰ ਤੇ ਜਾਰੀ ਕਰਨ, ਰੈਵਨਿਊ ਕੁਲੈਕਟਰਾਂ ਦੇ ਬਕਾਏ, ਟੋਲ ਫਰੀ ਸ਼ਿਕਾਇਤਾਂ ਸਬੰਧੀ, ਖਸਤਾ ਹੋ ਰਹੀਆਂ ਪੇਡੂ ਵਾਟਰ ਸਪਲਾਈ ਸਕੀਮਾਂ ਦੀ ਰਿਪੇਅਰ ,ਮੈਡੀਕਲ ਬਿਲਾਂ, ਸੀਨੀਆਰਤਾ ਸੂਚੀਆਂ ,ਆਈ ਐਚ ਆਰ ਐਮ ਐਸ ਸਾਈਡ ਨੂੰ ਅਪਡੇਟ ਕਰਨਾ, ਆਦਿ ਮੰਗਾਂ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਕਾਰਜਕਾਰੀ ਇੰਜੀਨੀਅਰ ਵੱਲੋਂ ਮੁਲਾਜ਼ਮ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਮੁਲਾਜ਼ਮਾਂ ਦੇ ਬਕਾਏ, ਆਈਐਚ ਆਰਐਮਐਸ ਸਾਈਡ ਨੂੰ ਅਪਡੇਟ ਕਰਨ, ਪਾਣੀ ਦੇ ਬਕਾਏ ਬਿਲਾਂ ਸੰਬੰਧੀ ਲੋਕ ਅਦਾਲਤਾਂ ਤਹਿਤ ਕਾਰਵਾਈ ਕਰਨ, ਸਰਕਾਰ ਵੱਲੋਂ ਲੜੀਦੇ ਫੰਡ ਆਉਣ ਉਪਰੰਤ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਪਹਿਲ ਦੇ ਅਧਾਰ ਤੇ ਰਿਪੇਅਰ ਕਰਾਉਣ, ਬਿਲ ਕਲੈਕਟਰਾਂ ਦੇ ਬਕਾਏ, ਮੁੱਖ ਦਫਤਰ ਵੱਲੋਂ ਫੀਲਡ ਮੁਲਾਜ਼ਮਾਂ ਦੀਆਂ ਸੀਨੀਆਰਤਾ ਸੂਚੀਆਂ,20-30 50 ਆਦਿ ਸਬੰਧੀ ਆਏ ਪੱਤਰਾਂ ਬਾਰੇ ਉਪ ਮੰਡਲ ਇੰਜੀਨੀਅਰਾਂ ਨੂੰ ਹਦਾਇਤਾਂ ਤੇ ਜਵਾਬਦੇਹੀ ਕਰਨ , ਟੋਲ ਫਰੀ ਤੇ ਪੀਣ ਵਾਲੇ ਪਾਣੀ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਸਬੰਧੀ ਸਹੀ ਪੜਤਾਲ ਕਰਨ ਲਈ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਇੰਜੀਨੀਅਰ ਤੋਂ ਇਲਾਵਾ ਮੰਡਲ ਸੀਨੀਅਰ ਸਹਾਇਕ ਤਰਸੇਮ ਸਿੰਘ ਕਾਹਲੋ, ਅਕਾਊਂਟ ਅਫਸਰ, ਅਕਾਊਂਟ ਕਲਰਕ ਜਗਤਾਰ ਸਿੰਘ ਤੋਂ ਇਲਾਵਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਤਰਲੋਚਨ ਸਿੰਘ, ਸੁਖਜਿੰਦਰ ਸਿੰਘ ਚਨਾਰਥਲ, ਦੀਦਾਰ ਸਿੰਘ ਢਿੱਲੋ ,ਰਜਿੰਦਰ ਕੁਮਾਰ ਤਿਬਰਪੁਰ, ਸੁਖਰਾਮ ਕਾਲੇਵਾਲ, ਰਣਧੀਰ ਸਿੰਘ ਮੈੜਾ ,ਬਹਾਦਰ ਸਿੰਘ ,ਤਾਜ ਅਲੀ ਆਦ ਸ਼ਾਮਿਲ ਸਨ।












