ਚੰਡੀਗੜ੍ਹ, 22 ਅਗਸਤ,ਬੋਲੇ ਪੰਜਾਬ ਬਿਊਰੋ;
ਪੰਜਾਬੀ ਫ਼ਿਲਮ ਜਗਤ ਅੱਜ ਸੋਗ ਵਿਚ ਡੁੱਬ ਗਿਆ ਹੈ। ਲੋਕਾਂ ਦੇ ਚਿਹਰਿਆਂ ’ਤੇ ਹਮੇਸ਼ਾ ਮੁਸਕਾਨ ਲਿਆਉਣ ਵਾਲੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਹੁਣ ਸਾਡੇ ਵਿਚ ਨਹੀਂ ਰਹੇ। 65 ਸਾਲ ਦੀ ਉਮਰ ’ਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਜਸਵਿੰਦਰ ਭੱਲਾ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਪੰਜਾਬੀ ਸਿਨੇਮਾ ’ਚ ਆਪਣੀ ਕਲਾ ਦੇ ਰੰਗ ਭਰਨ ਵਾਲੇ ਜਸਵਿੰਦਰ ਭੱਲਾ ਦੀ ਹਾਸ-ਰਸ ਨਾਲ ਭਰੀ ਅਦਾਕਾਰੀ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਵਿਚ ਜਿਊਂਦੀ ਰਹੇਗੀ।
ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 23 ਅਗਸਤ ਨੂੰ ਮੋਹਾਲੀ ਵਿੱਚ ਕੀਤਾ ਜਾਵੇਗਾ।












