ਫਤਿਹਗੜ੍ਹ ਸਾਹਿਬ,23, ਅਗਸਤ (ਮਲਾਗਰ ਖਮਾਣੋਂ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਦੀ ਜ਼ਿਲਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਇਥੇ ਪੈਨਸ਼ਨ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਜਨਰਲ ਸਕੱਤਰ ਨੇ ਨਿਭਾਈ
ਮੀਟਿੰਗ ਵਿੱਚ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਤੇ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਗਿਆ ਕਿ ਮਿਤੀ 11/8/2025 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਧਰਨੇ ਬਾਰੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ/ਪੈਨਸ਼ਨ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਮਿਤੀ 20/8/2025 ਨੂੰ ਸਬ ਕੈਬਨਿਟ ਕਮੇਟੀ ਦੀ ਮੀਟਿੰਗ ਰੱਖੀ ਸੀ ਹੁਣ ਉਹ ਮੀਟਿੰਗ ਵੀ ਅੱਗੇ 29/8/2025 ਕਰ ਦਿੱਤੀ ਹੈ ਇਸ ਤਰ੍ਹਾਂ ਬਾਰੇ ਬਾਰੇ ਮੀਟਿੰਗ ਦੇ ਕੇ ਮੁਕ ਜਾਂਦੀ ਹੈ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ, ਨੇ ਦੱਸਿਆ ਕਿ ਮੀਟਿੰਗ ਸ਼ਾਮਲ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਬੱਸੀ ਪਠਾਣਾਂ, ਮਹਿੰਦਰ ਸਿੰਘ ਜੱਲਾ,ਚਰਨ ਸਿੰਘ ਸੋਖੇ, ਹਰਜਿੰਦਰ ਸਿੰਘ ਘੁੰਮਣ, ਕਿਰਸਾਨ ਲਾਲ ਚਰਨਥਾਲ, ਦਰਬਾਰਾ ਸਿੰਘ ਹਰਬੰਸਪੁਰਾ, ਨੇ ਦੱਸਿਆ ਗਿਆ ਕਿ ਸਰਕਾਰ 6ਪੇ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰੇ
ਤੇ ਜਾਇਜ਼ ਮੰਗਾਂ ਨੂੰ ਮੰਨ ਲਿਆ ਜਾਵੇ ਮੈਡੀਕਲ ਭੱਤਾ 2000/ ਰੁਪਏ ਪ੍ਰਤੀ ਮਹੀਨਾ ਸਿਹਤ ਸਹੂਲਤਾਂ ਜਿਵੇ ਕਿ ਕੈਸ ਲੈਸ ਸਕੀਮ ਨੂੰ ਸੋਧ ਕੇ ਮੁੜ ਲਾਗੂ ਕਰਨ,ਡੀ ਏ 42% ਤੋਂ 53% ਕਰਨਾ 2,59 ਦਾ ਗੁਣਾਕ ਨੋਸਨਲ ਫਿਕਸਸੇਸਨ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾ ਨੂੰ ਲਾਗੂ ਕਰਨ
ਅੰਤ ਵਿੱਚ ਹਾਜ਼ਰ ਹੋਏ ਸਾਥੀਆਂ ਦਾ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਵੱਲੋਂ ਧੰਨਵਾਦ ਕੀਤਾ ਗਿਆਂ ਮੀਟਿੰਗ ਵਿੱਚ ਹਾਜ਼ਰ ਸਨ ਸੁੱਚਾ ਸਿੰਘ ਨਬੀਪੁਰ ਪਰਮਜੀਤ ਸਿੰਘ ਮੱਘਰ ਸਿੰਘ ਅਮੋਲਹ ਹਰਪਾਲ ਸਿੰਘ ਬਲਬੀਰ ਸਿੰਘ ਉਮ ਪ੍ਰਕਾਸ਼ ਬੱਸੀ ਪਠਾਣਾਂ ਖੇਮ ਸਿੰਘ ਪ੍ਰੇਮ ਸਿੰਘ ਖਾਲਸਾ,ਅਵਤਾਰ ਸਿੰਘ ਕਲੋਦੀ ਸ਼ਿੰਗਾਰਾ ਸਿੰਘ ਭੜੀ ਚਰਨ ਸਿੰਘ, ਰਜਿੰਦਰ ਕੁਮਾਰ ਸਰਹਿੰਦ, ਅਵਤਾਰ ਸਿੰਘ ਇੰਸਾਂ ਸੁਖਚੈਨ ਸਿੰਘ ਹਰਨੇਕ ਸਿੰਘ, ਰਜਿੰਦਰ ਕੁਮਾਰ ਬੱਸੀ ਪਠਾਣਾਂ, ਜਗਜੀਤ ਸਿੰਘ ਅਮਲੋਹ, ਤਰਸੇਮ ਸਿੰਘ ਬਧੋਛੀ, ਗੁਰਮੁਖ ਸਿੰਘ,ਵੀ ਹਾਜ਼ਰ ਸਨ।












