ਪੰਜਾਬੀ ਸਿਨੇਮਾ ਤੇ ਕਾਮੇਡੀ ਦੇ ਥੰਮ੍ਹ ਜਸਵਿੰਦਰ ਸਿੰਘ ਭੱਲਾ ਦਾ ਅੰਤਿਮ ਸਸਕਾਰ

ਪੰਜਾਬ


ਮੋਹਾਲੀ, 23 ਅਗਸਤ,ਬੋਲੇ ਪੰਜਾਬ ਬਿਊਰੋ;
ਪੰਜਾਬੀ ਸਿਨੇਮਾ ਅਤੇ ਕਾਮੇਡੀ ਦੇ ਥੰਮ੍ਹ ਜਸਵਿੰਦਰ ਸਿੰਘ ਭੱਲਾ ਦਾ ਅੰਤਿਮ ਸਸਕਾਰ ਅੱਜ ਬਲੌਂਗੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਥੋੜ੍ਹੀ ਦੇਰ ਪਹਿਲਾਂ ਭੱਲਾ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ।
ਕਲਾਕਾਰ ਐਮੀ ਵਿਰਕ, ਨੀਰੂ ਬਾਜਵਾ, ਬੀਨੂ ਢਿੱਲੋਂ, ਗਿੱਪੀ ਗਰੇਵਾਲ, ਨਿਮਰਤ ਖਹਿਰਾ ਅਤੇ ਹੰਸਰਾਜ ਹੰਸ ਵੀ ਭੱਲਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਨ। ਬਲਬੀਰ ਸਿੱਧੂ ਅਤੇ ਡੀਸੀ ਕੋਮਲ ਮਿੱਤਲ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ, ਯੂਕੇ ਤੋਂ ਐਮ ਪੀ ਤਨਮਨਜੀਤ ਸਿੰਘ ਢੇਸੀ, ਐਮ ਐਲ ਏ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਅਤੇ ਜਸਵਿੰਦਰ ਭੱਲਾ ਦੇ ਪੁਰਾਣੇ ਸਾਥੀ ਬਾਲ ਮੁਕੰਦ ਸ਼ਰਮਾ, ਡੀ ਆਈ ਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ, ਨਾਮੀਂ ਗਾਇਕ ਕਲਾਕਾਰਾਂ ਤੇ ਅਦਾਕਾਰਾਂ ਵਿੱਚ ਮੁਹੰਮਦ ਸਦੀਕ, ਹੰਸ ਰਾਜ ਹੰਸ, ਗਿੱਪੀ ਗਰੇਵਾਲ, ਜਸਬੀਰ ਜੱਸੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਮਰ ਨੂਰੀ, ਮਲਕੀਤ ਸਿੰਘ ਰੌਣੀ, ਬੀ ਐਨ ਸ਼ਰਮਾ, ਬਾਬੂਸ਼ਾਹੀ ਡਾਟ ਕਾਮ ਦੇ ਐਡੀਟਰ ਬਲਜੀਤ ਬੱਲੀ, ਟੀਜੈੱਡ ਵਲੌਗਰ ਤ੍ਰਿਪਤਾ ਕੰਧਾਰੀ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਅਕਾਲੀ ਆਗੂ ਦਲਜੀਤ ਚੀਮਾ, ਸਾਬਕਾ ਮੰਤਰੀ ਬਲਬੀਰ ਸਿੱਧੂ,ਉੱਘੇ ਗੀਤਕਾਰ ਸ਼ਮਸ਼ੇਰ ਸੰਧੂ, ਗਾਇਕ ਹਰਦੀਪ, ਭੁਪਿੰਦਰ ਭੜੀਵਾਲਾ ਗੀਤਕਾਰ, ਸੰਗੀਤ ਡਾਇਰੈਕਟਰ ਸਚਿਨ ਅਹੂਜਾ, ਜੱਸੀ ਗਿੱਲ, ਮਨਕੀਰਤ ਔਲਖ, ਪ੍ਰੀਤ ਹਰਪਾਲ,  ਜਿੰਮੀ ਸ਼ੇਰਗਿੱਲ, ਪੰਮੀ ਬਾਈ, ਸਮੀਪ ਕੰਗ, ਕਰਨ ਗਲਹੋਤਰਾ, ਅਲਾਪ ਸਿਕੰਦਰ, ਭਾਜਪਾ ਆਗੂ ਫਤਿਹ ਜੰਗ ਬਾਜਵਾ, ਡਿਪਟੀ ਮੇਅਰ ਕੁਲਜੀਤ ਬੇਦੀ, ਅਰਸ਼ਦੀਪ ਕਲੇਰ ਅਤੇ ਹੋਰ ਵੱਡੀ ਗਿਣਤੀ ਵਿੱਚ ਉੱਘੀਆਂ ਸਖ਼ਸ਼ੀਅਤਾਂ ਨੇ ਆਖ਼ਰੀ ਵਿਦਾਈ ਦਿੱਤੀ
ਇਸ ਤੋਂ ਪਹਿਲਾਂ ਪ੍ਰਸ਼ੰਸਕ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ। ਅਦਾਕਾਰਾ ਨੀਰੂ ਬਾਜਵਾ ਵੀ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀ। ਵਿਧਾਇਕ ਗੱਜਣ ਮਾਜਰਾ ਭੱਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋ ਗਏ।
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ, ਲੁਧਿਆਣਾ ਵਿੱਚ ਹੋਇਆ ਸੀ। ਭੱਲਾ ਨੇ ਆਪਣੀ ਬੀਐਸਸੀ ਅਤੇ ਐਮਐਸਸੀ ਡਿਗਰੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਤੋਂ ਪੂਰੀਆਂ ਕੀਤੀਆਂ ਅਤੇ ਬਾਅਦ ਵਿੱਚ ਮੇਰਠ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। 1989 ਵਿੱਚ, ਉਹ ਪੀਏਯੂ ਦੇ ਵਿਸਥਾਰ ਸਿੱਖਿਆ ਵਿਭਾਗ ਵਿੱਚ ਇੱਕ ਅਧਿਆਪਕ ਵਜੋਂ ਸ਼ਾਮਲ ਹੋਏ ਅਤੇ 2020 ਵਿੱਚ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਸਿੱਖਿਆ ਦੇ ਨਾਲ-ਨਾਲ, ਉਹ ਕਲਾ ਅਤੇ ਹਾਸੇ-ਮਜ਼ਾਕ ਦੀ ਦੁਨੀਆ ਵਿੱਚ ਵੀ ਪ੍ਰਵੇਸ਼ ਕਰ ਗਏ। 1988 ਵਿੱਚ, ਉਨ੍ਹਾਂ ਦੀ ਆਡੀਓ ਲੜੀ ‘ਛਣਕਾਟਾ 88’ ਨੇ ਉਨ੍ਹਾਂ ਨੂੰ ਪੰਜਾਬ ਦੇ ਹਰ ਘਰ ਵਿੱਚ ਪ੍ਰਸਿੱਧ ਬਣਾਇਆ। ਚਾਚਾ ਚਤਰ ਸਿੰਘ, ਐਡਵੋਕੇਟ ਢਿੱਲੋਂ ਵਰਗੇ ਕਿਰਦਾਰਾਂ ਨੇ ਲੋਕਾਂ ਨੂੰ ਇੰਨਾ ਹਸਾ ਦਿੱਤਾ ਕਿ ਇਹ ਨਾਮ ਉਨ੍ਹਾਂ ਦੀ ਪਛਾਣ ਬਣ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।