ਫਤਿਹਗੜ੍ਹ ਸਾਹਿਬ,23, ਅਗਸਤ (ਮਲਾਗਰ ਖਮਾਣੋਂ);
ਸ਼ਹੀਦਾਂ ਦੀ ਇਤਿਹਾਸਿਕ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿੱਖੇ ਰੋਜਾ ਸ਼ਰੀਫ ਨੂੰ ਇਸਲਾਮ ਧਰਮ ਵਿੱਚ ਬਹੁਤ ਉੱਚਾ ਮੰਨਿਆ ਜਾਂਦਾ ਹੈ। ਰੋਜਾ ਸ਼ਰੀਫ ਵਿਖੇ ਤਿੰਨ ਰੋਜ਼ਾ ਉਰਸ ਸ਼ੇਖ ਮੁਜੱਦਿਦ ਅਲਫ ਸ਼ਾਨੀ ਜੀ ਨੂੰ ਸ਼ਰਧਾਲੂਆਂ ਜਿੱਥੇ ਨਵਮਸਤਕ ਹੋਏ, ਉੱਥੇ ਇਹਨਾਂ ਤੇ ਜੀਵਨ ਤੋਂ ਪ੍ਰੇਰਨਾ ਲੈ ਕੇ ਭਾਈਚਾਰਕ ਸਾਂਝ ਮਜਬੂਤ ਕਰਨ, ਆਪਣੇ ਵਤਨ ਦੀ ਸਰ ਜਮੀਨ ਨੂੰ ਮੁਹੱਬਤ ਕਰਨ, ਦੇਸ਼ ਦੇ ਦੁਸ਼ਮਣਾਂ ਤੋਂ ਕੌਮ ਅਤੇ ਦੇਸ਼ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਦੀ ਪ੍ਰੇਰਨਾ ਤਹਿਤ ਤਿੰਨ ਰੋਜ਼ਾ ਉਰਸ ਆਪਣੇ ਮੁਕਾਮ ਤੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਰੋਜਾ ਸ਼ਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ ਨੇ ਜਿੱਥੇ ਸ਼ਰਧਾਲੂਆਂ , ਮੁੱਖ ਮਹਿਮਾਨਾ , ਸੁਮੇਤ ਅਧਿਕਾਰੀਆਂ ਨਾਲ ਸ਼ੇਖ ਮੁਜਦਿਦ ਅਲਫ ਸ਼ਾਨੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਸਾਨੀ ਜੀ ਨੇ ਸਮੁੱਚੀ ਮਾਨਵਤਾ ਨੂੰ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਸੁਨੇਹਾ ਦਿੱਤਾ ਇਹਨਾਂ ਸਮੁੱਚੇ ਜਿਲ੍ਹਾ ਪ੍ਰਸ਼ਾਸਨ ,ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਦਾ ਚੰਗੇ ਪ੍ਰਬੰਧਾਂ ਲਈ ਧੰਨਵਾਦ ਕੀਤਾ ,ਉੱਥੇ ਹੀ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੁਆਰਾ ਮੋਤੀ ਮਹਿਰਾ ਅਤੇ ਸਮੁੱਚੀ ਸਿੱਖ ਸੰਗਤਾਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਇਸਲਾਮ ਨਾਲ ਸੰਬੰਧਿਤ ਲੋਕਾਂ ਵੱਲੋਂ ਇਤਿਹਾਸਿਕ ਗੁਰੂਦੁਆਰਾ ਦੇ ਬੜੀ ਸ਼ਰਧਾ ਨਾਲ ਦਰਸ਼ਨ ਕੀਤੇ ਗੁਰਬਾਣੀ ਕੀਰਤਨ ਵੀ ਸੁਣਿਆ , ਜ਼ਿਲੇ ਦੇ ਡਿਪਟੀ ਕਮਿਸ਼ਨ ਡਾਕਟਰ ਸੋਨਾ ਥਿੰਦ ਨੇ ਪ੍ਰਬੰਧਕਾਂ ਤੇ ਤਸੱਲੀ ਪ੍ਰਗਟ ਕਰਦਿਆਂ , ਪ੍ਰਬੰਧਕਾਂ ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਸਵੱਛ ਪਾਣੀ, ਪਖਾਨਿਆਂ ਦੇ ਮੁੱਖ ਪ੍ਰਬੰਧਕ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਵੱਲੋਂ ਵੀ ਵਿਭਾਗ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਪੱਕੇ ਪੈਖਾਨੇਆ ਦੀਆਂ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ ਗਈ, ਇਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲ ਸਪਲਾਈ ਅਤੇ ਸਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਅਤੇ ਪਖਾਨਿਆਂ ਦੇ ਵਧੀਆ ਪ੍ਰਬੰਧ ਕੀਤੇ ਜਾਣਗੇ ,ਇਸ ਮੌਕੇ ਕੁਝ ਦੁਕਾਨਦਾਰਾਂ ਨੇ ਕਿਹਾ ਕਿ ਮੌਸਮ ਦੀ ਖਰਾਬੀ ਅਤੇ ਪਾਕਿਸਤਾਨ ਤੋਂ ਹਜ਼ਾਰਾਂ ਸ਼ਰਧਾਲੂ ਇਸ ਵਾਰ ਨਹੀਂ ਪਹੁੰਚ ਸਕੇ ਜਿਸ ਕਾਰਨ ਸਾਨੂੰ ਉਮੀਦ ਮੁਤਾਬਿਕ ਮੁਨਾਫਾ ਨਹੀਂ ਹੋਇਆ ਇਹਨਾਂ ਉਮੀਦ ਕੀਤੀ ਕਿ ਅਗਲੀ ਵਾਰ ਉਰਸ ਵਿੱਚ ਇੱਕ ਦੇਸ਼ ਤੋਂ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਪਹੁੰਚਣ ਲਈ ਸਰਕਾਰਾਂ ਨੂੰ ਚੰਗਾ ਮਾਹੌਲ ਸਿਰਜਣ ਦੀ ਅਪੀਲ ਕੀਤੀ ਗਈ।












