85 ਸਾਲਾ ਮਹਿਲਾ ਪ੍ਰਕਾਸ਼ਵਤੀ ਦੀ ਕੁੱਟਮਾਰ ਦੇ ਮਾਮਲੇ ਚ ਇੱਕ ਨੂੰ ਭੇਜਿਆ ਨਿਆਇਕ ਹਰਾਸਤ ਵਿੱਚ,

ਪੰਜਾਬ

ਮੋਹਾਲੀ, 24 ਅਗਸਤ,ਬੋਲੇ ਪੰਜਾਬ ਬਿਊਰੋ :

ਪਿੰਡ ਲਾਂਡਰਾਂ ਦੀ 85 ਸਾਲਾਂ ਬਿਰਧ ਮਹਿਲਾ ਪ੍ਰਕਾਸ਼ਵਤੀ ਦੇ ਕੇਸ ਨੰਬਰ 0042/2025/ਥਾਣਾ ਸੁਹਾਣਾ ਦੇ ਕੇਸ ਵਿੱਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਥਾਣਾ ਸੁਹਾਣਾ ਦੀ ਪੁਲਿਸ ਨੇ ਦੋਸ਼ੀ ਤੇ ਕਾਰਵਾਈ ਕਰਦਿਆਂ ਇੱਕ ਦੋਸ਼ੀ ਸੰਦੀਪ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਸੁਹਾੜਾ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪਾ ਮਾਰੀ ਕੀਤੀ। ਅੱਜ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚੇ’ ਤੇ ਅੱਜ ਪਿੰਡ ਲਾਂਡਰਾਂ ਦੀ 85 ਸਾਲਾ ਬਿਰਧ ਮਹਿਲਾ ਪ੍ਰਕਾਸ਼ਵਤੀ ਆਪਣੇ ਪਰਿਵਾਰ ਸਮੇਤ ਪਹੁੰਚੀ, ਸਮੂਹ ਮੋਰਚਾ ਆਗੂਆਂ ਦਾ ਧੰਨਵਾਦ ਕਰਦਿਆਂ ਖੁਸ਼ੀ ਜਾਹਰ ਕੀਤੀ। ਪਰਿਵਾਰ ਨੇ ਦੱਸਿਆ ਕਿ ਇਸ ਕੇਸ ਦੇ ਪੜਤਾਲੀਆ ਅਫਸਰ ਗਿਆਨ ਸਿੰਘ, ਐਸਐਚਓ ਅਮਨਦੀਪ ਸਿੰਘ ਚੌਹਾਨ ਅਤੇ ਡੀਐਸਪੀ ਸਿਟੀ-2 ਸ. ਹਰਸਿਮਰਤ ਸਿੰਘ ਬੱਲ ਦੀਆਂ ਹਦਾਇਤਾਂ ਤੇ ਕੇਸ ਦੀ ਪੂਰੀ ਪੜਤਾਲ ਕਰਕੇ ਦੋਸ਼ੀਆਂ ਤੇ ਕਾਰਵਾਈ ਕੀਤੀ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਡੀਐਸਪੀ ਸਿਟੀ-2 ਸ. ਬੱਲ ਨੇ ਇਸ ਮਾਮਲੇ ਨੂੰ ਬਹੁਤ ਸੰਜੀਦਗੀ ਨਾਲ ਹੱਲ ਕੀਤਾ ਹੈ, ਡੀਐਸਪੀ ਸਾਹਿਬ ਖੁਦ ਮੌਕਾ ਦੇਖਣ ਵੀ ਗਏ ਅਤੇ ਪਰਿਵਾਰ ਨੂੰ ਜਲਦ ਕਾਰਵਾਈ ਦਾ ਭਰੋਸਾ ਵੀ ਦਿੱਤਾ ਸੀ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਜੇਕਰ ਪੁਲਿਸ ਕਰਨ ਤੇ ਆਏ ਤਾਂ ਬਹੁਤ ਵੱਡੇ ਤੋਂ ਵੱਡਾ ਮਸਲਾ ਜਲਦ ਹੱਲ ਕਰ ਸਕਦੀ ਹੈ। ਇਸ ਬਿਰਧ ਮਾਤਾ ਦੇ ਕੇਸ ਦੀ ਸੁਣਵਾਈ ਹੋਣ ਨਾਲ ਇਸ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਝਲਕੀ ਹੈ ਤੇ ਇਹਨਾਂ ਦਾ ਕਾਨੂੰਨ ਵਿਵਸਥਾ ਤੇ ਭਰੋਸਾ ਹੋਇਆ ਹੈ। ਅਸੀਂ ਮੋਰਚੇ ਵੱਲੋਂ ਮਾਨਯੋਗ ਹਰਸਿਮਰਤ ਸਿੰਘ ਬੱਲ ਡੀਐਸਪੀ ਸਿਟੀ-2, ਐਸਐਚਓ ਅਮਨਦੀਪ ਚੌਹਾਨ ਅਤੇ ਪੜਤਾਲੀ ਅਫਸਰ ਗਿਆਨ ਸਿੰਘ ਦਾ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਬਾਕੀ ਦੋਸ਼ੀਆਂ ਤੇ ਵੀ ਜਲਦ ਕਾਰਵਾਈ ਕਰਕੇ ਸਲਾਖਾਂ ਪਿੱਛੇ ਬੰਦ ਕਰਨਗੇ।
ਇਸ ਮੌਕੇ ਸੀਨੀਅਰ ਆਗੂ ਕਰਮ ਸਿੰਘ ਕੁਰੜੀ, ਮੈਡਮ ਸਿਕਸ਼ਾ ਸ਼ਰਮਾ, ਪੂਨਮ ਰਾਣੀ, ਹਰਪਾਲ ਸਿੰਘ ਢਿੱਲੋਂ, ਹਰਵਿੰਦਰ ਸਿੰਘ, ਬਲਜੀਤ ਸਿੰਘ, ਸੰਤੋਖ ਸਿੰਘ ਸਿੱਧੂ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।