ਭਗਵੰਤ ਮਾਨ ਸਰਕਾਰ ਦਾ ਅਧਿਆਪਕ ਵਿਰੋਧੀ ਚਿਹਰਾ ਹੋਇਆ ਨੰਗਾ
ਚੰਡੀਗੜ੍ਹ 25 ਅਗਸਤ ,ਬੋਲੇ ਪੰਜਾਬ ਬਿਊਰੋ;
ਭਗਵੰਤ ਮਾਨ ਸਰਕਾਰ ਦੁਆਰਾ ਐਨ ਐਸ ਕਿਊ ਐਫ ਟੀਚਰ ਫਰੰਟ ਨੂੰ ਵਾਰ -ਵਾਰ ਮੀਟਿੰਗਾਂ ਦੇ ਕੇ ਉਨ੍ਹਾਂ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਅੱਜ ਐਨ ਐਸ ਕਿਊ ਐਫ ਟੀਚਰ ਫਰੰਟ ਵੱਲੋ ਖਜਾਨਾ ਮੰਤਰੀ ਦੇ ਦਫਤਰ ਦਿੜਬਾ (ਸੰਗਰੂਰ) ਵਿਖੇ ਤਿੱਖਾ ਵਿਰੋਧ ਕੀਤਾ ਗਿਆ।
ਜਿਸ ਦੌਰਾਨ ਕੋਈ ਪੁਖਤਾ ਹੱਲ ਨਾ ਕਰਨ ਹੋਣ ਕਾਰਨ ਇਹ ਸੰਘਰਸ਼ ਸ਼ਾਮ ਤੱਕ ਜਾਰੀ ਰਿਹਾ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਨਾਲ ਧੱਕਾ ਮੁੱਕੀ ਕਰਕੇ ਲਾਠੀਚਾਰਜ ਕੀਤਾ ਗਿਆ।
ਇਸ ਦੌਰਾਨ ਔਰਤ ਅਧਿਆਪਕਾਂ ਦੀਆਂ ਚੁੰਨੀਆਂ ਖਿੱਚੀਆਂ ਗਈਆਂ, ਮੋਬਾਇਲ ਫੋਨ ਤੋੜ ਦਿੱਤੇ ਗਏ ਅਤੇ ਐਨ ਐਸ ਕਿਊ ਐਫ ਟੀਚਰਸ ਨੂੰ ਦਿੜਬਾ ਦੇ ਨੇੜੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ।
ਇਸ ਮੌਕੇ ਫਰੰਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦਾ ਇਸੇ ਸਰਕਾਰ ਨੂੰ ਚੋਣਾਂ ਵਿੱਚ ਨਤੀਜਾ ਭੁਗਤਣਾ ਪਵੇਗਾ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ, ਨਹੀ ਤਾ ਆਉਣ ਵਾਲੇ ਸਮੇਂ ਵਿੱਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।












