ਜੈਨਰੇਟਿਵ ਏਆਈ ਅਤੇ ਸਾਈਬਰ ਸਿਕਿਊਰਿਟੀ ਵਰਗੇ ਨਵੇਂ ਟਰੈਕ ਯੁਵਾਂ ਨੂੰ ਆਈਟੀ ਇੰਡਸਟਰੀ ਲਈ ਤਿਆਰ ਕਰਨਗੇ
ਚੰਡੀਗੜ੍ਹ,26 ਅਗਸਤ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਐਚਸੀਆਲਟੈਕ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸੁਬ੍ਰਾਮਨ ਬਾਲਾਸੁਬਰਮਣੀਅਮ ਨੇ ਕਿਹਾ ਕਿ ਟੈਕਬੀ ਪਹਲ 10+2 (ਇੰਟਰਮੀਡੀਏਟ) ਵਿਦਿਆਰਥੀਆਂ ਲਈ ਇਕ ਵਿਲੱਖਣ ਮੌਕਾ ਹੈ, ਜਿਸ ਵਿੱਚ ‘ਸਿੱਖਣ ਵੇਲੇ ਕਮਾਓ‘ ਮਾਡਲ ਸ਼ਾਮਲ ਕੀਤਾ ਗਿਆ ਹੈ। ਇਸ ਕਾਰਜ ਦਾ ਮਕਸਦ ਯੁਵਾਂ ਨੂੰ ਤਕਨੀਕੀ ਤਰਬੀਅਤ ਦੇ ਨਾਲ ਉੱਚ ਸਿੱਖਿਆ ਤੱਕ ਪਹੁੰਚ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਗਲੋਬਲ ਪੱਧਰ ’ਤੇ ਤਕਨੀਕੀ ਕਰੀਅਰ ਦੀ ਮਜ਼ਬੂਤ ਨੀਂਹ ਰੱਖ ਸਕਣ। ਉਨ੍ਹਾਂ ਦੱਸਿਆ ਕਿ ਟੈਕਬੀ ਵਿਦਿਆਰਥੀਆਂ ਨੂੰ ਇੰਡਸਟਰੀ ਸਬੰਧੀ ਹੁਨਰ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਰੋਜ਼ਗਾਰ ਵੱਲ ਅੱਗੇ ਵਧਾਉਂਦਾ ਹੈ। ਇਸ ਪਹਲ ਵਿੱਚ ਜੈਨਰੇਟਿਵ ਏਆਈ ਅਤੇ ਸਾਈਬਰ ਸਿਕਿਊਰਿਟੀ ਵਰਗੇ ਨਵੇਂ ਟਰੈਕ ਸ਼ੁਰੂ ਕੀਤੇ ਜਾ ਰਹੇ ਹਨ।
ਬਾਲਾਸੁਬਰਮਣੀਅਮ ਨੇ ਕਿਹਾ ਕਿ ਟੈਕਬੀ ਤੋਂ ਨਿਕਲਣ ਵਾਲੇ ਵਿਦਿਆਰਥੀ ਅੱਜ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਕਲਾਉਡ ਕੰਪਿਊਟਿੰਗ ਵਰਗੇ ਉੱਚ ਪੱਧਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਤੇ
ਸ਼ੁਰੂਆਤੀ ਪੜਾਅ ਤੋਂ ਹੀ ਵਿਦਿਆਰਥੀਆਂ ਨੂੰ ਸਟਾਈਪੈਂਡ ਦਿੱਤਾ ਜਾਂਦਾ ਹੈ।












