ਚੰਗੀਆਂ ਦਸਤਾਵੇਜ਼ੀ ਤੇ ਕਲਾਤਮਿਕ ਫਿਲਮਾਂ ਨੂੰ ਸਮਝਣ ਤੇ ਮਾਨਣ ਲਈ ਦਰਸ਼ਕਾਂ ਨੂੰ ਸਿਨਮੇ ਦੀ ਭਾਸ਼ਾ, ਸੰਗੀਤ ਅਤੇ ਬਿੰਬਾਂ ਬਾਰੇ ਮੁੱਢਲੀ ਸਮਝ ਹੋਣਾ ਜ਼ਰੂਰੀ – ਸੰਜੇ ਜੋਸ਼ੀ

ਚੰਡੀਗੜ੍ਹ ਪੰਜਾਬ

ਸਾਰਥਕ ਰਿਹਾ ਮਾਨਸਾ ਵਿਖੇ ‘ਪ੍ਰਤੀਰੋਧ ਕਾ ਸਿਨਮਾ’ ਵਲੋਂ ਪਹਿਲੀ ਵਾਰ ਕੀਤਾ ਗਿਆ ਫਿਲਮ ਸ਼ੋਅ

ਮਾਨਸਾ, 25 ਅਗਸਤ ਬੋਲੇ ਪੰਜਾਬ ਬਿਊਰੋ;
ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਦੇ ਸੱਦੇ ‘ਤੇ ‘ਪ੍ਰਤੀਰੋਧ ਕਾ ਸਿਨੇਮਾ’ ਮੁਹਿੰਮ ਦੇ ਮੋਹਰੀਆਂ ਸੰਜੇ ਜੋਸ਼ੀ ਅਤੇ ਵਿਨੀਤ ਅਗਰਵਾਲ ਵਲੋਂ ਆਯੋਜਿਤ ਕੀਤਾ ਗਿਆ ਸਮਾਗਮ “ਅੱਜ ਦੇ ਦੌਰ ਦਾ ਸਿਨੇਮਾ ਦੇਖਣ ਦਿਖਾਉਣ ਦੇ ਮਾਇਨੇ’ ਹਾਜ਼ਰ ਦਰਸ਼ਕਾਂ ਲਈ ਬੜਾ ਸਾਰਥਕ ਤੇ ਨਿਵੇਕਲਾ ਰਿਹਾ। ਮਾਨਸਾ ਵਿਖੇ ਸਿਨਮੇ ਬਾਰੇ ਵਰਕਸ਼ਾਪ ਅਤੇ ਫਿਲਸਤੀਨੀ ਫ਼ਿਲਮਾਂ ਤੇ ਮਿਊਜ਼ਿਕ ਬਾਰੇ ਅਜਿਹਾ ਸਮਾਗਮ ਪਹਿਲੀ ਵਾਰ ਹੋਇਆ ।


ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਸਵੇਰੇ ਤੋਂ ਸ਼ਾਮ ਤੱਕ ਚੱਲੇ ਇਸ ਸਮਾਗਮ ਵਿੱਚ ਇਸ ਮੁਹਿੰਮ ਦੇ ਮੁੱਖੀ ਸੰਜੇ ਜੋਸ਼ੀ, ਜ਼ੋ ਪਿਛਲੇ ਵੀਹ ਸਾਲ ਤੋਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਜਿਹੀਆਂ ਵਰਕਸ਼ਾਪਾਂ ਅਤੇ ਫ਼ਿਲਮ ਸ਼ੋਅ ਜਾਂ ਫਿਲਮ ਉਤਸਵ ਕਰਦੇ ਆ ਰਹੇ ਹਨ – ਨੇ ਦਰਸ਼ਕਾਂ ਨੂੰ ਫਿਲਮਾਂ ਦੀ ਸਕਰੀਨਿੰਗ ਕਰਦੇ ਹੋਏ, ਸਿਨਮੇ ਦੀਆਂ ਬਰੀਕੀਆਂ ਸਮਝਣ ਬਾਰੇ ਵੱਖ ਵੱਖ ਪੱਖਾਂ ਤੋਂ ਜਾਣਕਾਰੀ ਪ੍ਰਦਾਨ ਕੀਤੀ। ਜੈਪੁਰ ਤੋਂ ਆਏ ਵਿਨੀਤ ਅਗਰਵਾਲ ਨੇ ਵਿਦੇਸ਼ਾਂ ਵਿੱਚ ਜਲਾਵਤਨੀ ਭੁਗਤ ਰਹੇ ਫਿਲਸਤੀਨੀ ਨਿਰਦੇਸ਼ਕਾਂ ਤੇ ਸੰਗੀਤਕਾਰਾਂ ਵਲੋਂ ਅਪਣੀ ਮਾਤ ਭਾਸ਼ਾ ਜਾਂ ਅੰਗਰੇਜ਼ੀ ਵਿੱਚ ਬਣਾਈਆਂ ਫਿਲਮਾਂ ਅਤੇ ਸੰਗੀਤ ਦੀਆਂ ਵੰਨਗੀਆਂ ਨੂੰ ਪਰਦੇ ਉੱਤੇ ਪੇਸ਼ ਕਰਦੇ ਹੋਏ ਉਨ੍ਹਾਂ ਦੇ ਸਾਰੇ ਅਤੇ ਪਿਛੋਕੜ ਬਾਰੇ ਚਾਨਣਾ ਪਾਇਆ। ਇਸ ਮੌਕੇ ‘ਨਵਾਰੂਣ’ ਪ੍ਰਕਾਸ਼ਨ ਗਾਜ਼ੀਆਬਾਦ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਵੱਖ ਵੱਖ ਛੋਟੀਆਂ ਫਿਲਮਾਂ ਜਾਂ ਫਿਲਮਾਂ ਦੇ ਅੰਸ਼ਾਂ ਦੀ ਸਕਰੀਨਿੰਗ ਤੋਂ ਬਾਅਦ ਹਾਜ਼ਰ ਦਰਸ਼ਕਾਂ ਵਲੋਂ ਉਨ੍ਹਾਂ ਬਾਰੇ ਖੁੱਲ੍ਹ ਕੇ ਚਰਚਾ ਅਤੇ ਸੁਆਲ ਜਵਾਬ ਵੀ ਕੀਤੇ ਗਏ। ਅੰਮ੍ਰਿਤ ਬੰਗੇ ਤੇ ਜਗਦੇਵ ਭੁਪਾਲ ਨੇ ਦਰਸ਼ਕਾਂ ਨਾਲ ਇਨਕਲਾਬੀ ਗੀਤ ਸਾਂਝੇ ਕੀਤੇ।


ਇਸ ਸਮਾਗਮ ਵਿੱਚ ਸ਼ਾਇਰ ਗੁਰਪ੍ਰੀਤ, ਰਾਜਵਿੰਦਰ ਮੀਰ, ਅਮੋਲਕ ਡੇਲੂਆਣਾ, ਜਸਬੀਰ ਕੌਰ ਨੱਤ, ਤਲਵੰਡੀ ਸਾਬੋ ਤੋਂ ਅਮਨਦੀਪ ਸੇਖੋਂ, ਕੁਮਾਰ ਸੁਸ਼ੀਲ, ਬਲਦੇਵ ਸਿੰਘ ਸ਼ੇਰਗਿੱਲ, ਮਨਮਿੰਦਰ ਕੌਰ ਤੇ ਰਾਕੇਸ਼ ਕੁਮਾਰ ਸਿੰਘ, ਬਠਿੰਡਾ ਬਠਿੰਡਾ ਤੋਂ ਨਾਵਲਕਾਰ ਜਸਪਾਲ ਮਾਨਖੇੜਾ, ਰਣਜੀਤ ਗੌਰਵ ਤੇ ਰਜਿੰਦਰ ਸਿਵੀਆ, ਪਟਿਆਲਾ ਤੋਂ ਬਲਵਿੰਦਰ ਚਾਹਲ ਤੇ ਬਲਵੰਤ ਪਟਵਾਰੀ , ਬਰਨਾਲਾ ਤੋਂ ਡਾਕਟਰ ਜਸਬੀਰ ਸਿੰਘ ਔਲਖ, ਅਬੋਹਰ ਤੋਂ ਸਾਰਿਕਾ, ਸਰਦੂਲਗੜ੍ਹ ਤੋਂ ਮਾਸ. ਓਮ ਪ੍ਰਕਾਸ਼, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਨਛੱਤਰ ਸਿੰਘ ਖੀਵਾ, ਜਸਪਾਲ ਖੋਖਰ, ਬਲਵਿੰਦਰ ਘਰਾਂਗਣਾਂ, ਗੁਰਸੇਵਕ ਮਾਨ, ਅਮਨਦੀਪ ਮੰਡੇਰ, ਸੰਦੀਪ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਸਿਕੰਦਰ ਘਰਾਂਗਣਾ, ਗੋਰਾ ਲਾਲ, ਹੰਸ ਰਾਜ ਮੋਫ਼ਰ, ਗੁਰਲਾਭ ਸਿੰਘ, ਕ੍ਰਿਸ਼ਨ ਮਾਨਬੀਬੜੀਆਂ, ਸੱਤਪਾਲ ਭੈਣੀ, ਡੀਟੀਐਫ ਆਗੂ ਹੰਸਾ ਸਿੰਘ, ਜਗਤਾਰ ਸਿੰਘ ਘੁਰਕਣੀ, ਸੁਪਨਦੀਪ ਦੀਪੀ ਸਮੇਤ ਬਹੁਤ ਸਾਰੇ ਸਾਹਿਤਕ ਤੇ ਬੌਧਿਕ ਦਰਸ਼ਕ ਸ਼ਾਮਲ ਸਨ।
ਅਖ਼ੀਰ ਵਿੱਚ ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ ਸੁਖਦਰਸ਼ਨ ਸਿੰਘ ਨੱਤ ਨੇ ਦਰਸ਼ਕਾਂ ਤੇ ਇਸ ਸ਼ੋਅ ਦਾ ਸੰਚਾਲਨ ਕਰਨ ਵਾਲੇ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਿਲਸਿਲੇ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਦਾ ਐਲਾਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।