ਮੌਸਮ ਦੀ ਖਰਾਬੀ ਕਾਰਨ ਬੋਰਡ ਮੈਨੇਜਮੈਂਟ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲਾ ਧਰਨਾ ਮੁਲਤਵੀ

ਪੰਜਾਬ


ਨੰਗਲ ,25, ਅਗਸਤ (ਮਲਾਗਰ ਖਮਾਣੋਂ)

ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਦੀ ਪ੍ਰਧਾਨ ਪੂਨਮ ਸ਼ਰਮਾ ਚੇਅਰ ਪਰਸਨ ਆਸ਼ਾ ਜੋਸ਼ੀ ਕੰਤਾ ਦੇਵੀ ਨੇ ਪ੍ਰੈਸ ਨੂੰ ਲਿਖਤੀ ਜਾਣਕਾਰੀ ਰਾਹੀਂ ਦੱਸਿਆ ਕਿ ਮਹਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਮਿਤੀ 26/08/2025 ਨੂੰ ਚੰਡੀਗੜ੍ਹ ਬੋਰਡ ਦਫਤਰ ਮੂਹਰੇ ਦਿੱਤੇ ਜਾਣ ਵਾਲਾ ਧਰਨਾ ਖਰਾਬ ਮੌਸਮ ਹੋਣ ਕਰਕੇ ਕੁਝ ਦਿਨਾਂ ਲਈ ਅੱਗੇ ਕਰ ਦਿੱਤਾ ਗਿਆ ਹੈ। ਜੇ ਕਰ ਵਿਭਾਗ ਵੱਲੋਂ ਸਾਡੇ ਵੱਲੋਂ ਭੇਜੇ ਗਏ ਮੰਗ ਪੱਤਰ ਤੇ ਦਰਜ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਕਿ ਜਿਮੇ ਕਿ ਮ੍ਰਿਤਕ ਚਮਨ ਲਾਲ ਅਤੇ ਮ੍ਰਿਤਕ ਕੁਲਦੀਪ ਸਿੰਘ ਜੀ ਦੇ ਵਾਰਸਾਂ ਨੂੰ ਲਗਭਗ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਤਰਸ ਦੇ ਆਧਾਰ ਦੀ ਨੌਕਰੀ ਨਹੀਂ ਦਿੱਤੀ ਜਾ ਰਹੀ ਅਤੇ ਬਤੌਰ ਡੇਲੀਵੇਜ ਤੋਂ ਮ੍ਰਿਤਕ ਚੰਦਰਪਾਲ ਆਦਿ ਵਰਕਰਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਤਰਸ ਦੇ ਅਧਾਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਬਤੌਰ ਡੇਲੀਵੇਜ ਕੰਮ ਤੇ ਰੱਖਣਾ ।
ਗਿਆਨਵਤੀ ਦੇ ਘਰ ਵਾਲੇ ਦੀ ਮੌਤ ਨੂੰ ਲਗਭਗ 8-10 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਗਰੈਸਟੀ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਇਹ ਕਹਿ ਰਹੇ ਹਨ ਇਹਨਾਂ ਦੀ ਐਨਡੀਸੀ ਕਲੀਅਰ ਨਹੀਂ ਜਿਹੜਾ ਕੁਆਰਟਰ ਉਹਨੇ ਦੇਖਿਆ ਹੀ ਨਹੀਂ ਜਿਸ ਕੁਆਟਰ ਵਿੱਚ ਉਹ ਰਹੇ ਹੀ ਨਹੀਂ ਨਾ ਹੀ ਉਹਨਾਂ ਵੱਲੋਂ ਕੋਈ ਬਿਜਲੀ ਪਾਣੀ ਦਾ ਕਨੈਕਸ਼ਨ ਲਿਆ ਗਿਆ ਫਿਰ ਵੀ ਇਹਨਾਂ ਅਧਿਕਾਰੀਆਂ ਵੱਲੋਂ ਉਸ ਗਰੀਬ ਪਰਿਵਾਰ ਨੂੰ ਬਿਨਾਂ ਵਜਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਗਰੈਸਟੀ ਦੇ ਪੈਸੇ ਨਹੀਂ ਦਿੱਤੇ ਜਾ ਰਹੇ। ਲਗਭਗ ਦੋ ਸਾਲ ਪਹਿਲਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਉਸ ਕੁਆਟਰ ਜਾ ਕੇ ਕੁਆਰਟਰ ਦੀਆਂ ਫੋਟੋਆਂ ਖਿੱਚ ਕੇ ਮੰਗ ਪੱਤਰ ਦੇ ਨਾਲ ਲਾਕੇ ਮੌਜੂਦਾ ਚੀਫ ਨੂੰ ਦਿੱਤੀਆਂ ਸੀ ਤੇ ਕਿਹਾ ਸੀ ਕਿ ਤੁਸੀਂ ਦੱਸੋ ਇਸ ਕੁਆਰਟਰ ਵਿੱਚ ਲੱਗਦਾ ਹੈ ਕਿ ਕੋਈ 10-15 ਸਾਲ ਤੋਂ ਇਸ ਕੁਆਰਟਰ ਵਿੱਚ ਰਿਹਾ ਹੋਵੇ ਫਿਰ ਵੀ ਮੌਜੂਦਾ ਚੀਫ ਵੱਲੋਂ ਇਹਨਾਂ ਦੀ ਰੋਕੀ ਗਰੈਸਿਟੀ ਨੂੰ ਦਬਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਇੰਨੀ ਹਮਦਰਦੀ ਰੱਖਦੇ ਹਨ ਮੌਜੂਦਾ ਚੀਫ ਇੰਜੀਨੀਅਰ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨਾਲ ਉੰਝ ਨੰਗਲ ਵਿੱਚ ਕਿੰਨੇ ਹੀ ਕੁਆਰਟਰ ਮਿਲੀ ਭੁਗਤ ਨਾਲ ਖੋਲੇ ਹੋਏ ਹਨ ਲੋਕ ਰਹਿ ਰਹੇ ਹਨ ਉਹ ਸਭ ਮਿਲੀ ਭੁਗਤ ਹੈ ਪਰ ਜੋ ਮ੍ਰਿਤਕ ਵਰਕਰ ਦਾ ਪਰਿਵਾਰ ਜਿਸ ਕੁਆਟਰ ਵਿੱਚ ਰਿਹਾ ਹੀ ਨਹੀਂ ਉਸ ਨਾਲ ਬਿਨਾਂ ਵਜਹਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜੋ ਕਿ ਸਰਾਸਰ ਗਲਤ ਅਤੇ ਬੇਇਨਸਾਫੀ ਹੈ।
ਕੁਝ ਸਮਾਂ ਪਹਿਲੇ ਇਹਨਾਂ ਨੇ ਬਿਨਾਂ ਕੋਈ ਵਜਾ ਧੱਕੇਸ਼ਾਹੀ ਨਾਲ ਆਪਣੇ ਪਦ ਦਾ ਦੁਰਉਪਯੋਗ ਕਰਕੇ ਆਪਣੇ ਚਹੇਤਿਆਂ ਦੇ ਕਹਿਣ ਤੇ ਇਮਾਨਦਾਰ ਤੇ ਮਿਹਨਤੀ ਸੇਵਾਦਾਰ ਵਰਕਰਾਂ ਦੀਆਂ ਬਦਲੀਆਂ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਇਹਨਾਂ ਵਲੋ ਮਿਹਨਤੀ ਵਰਕਰਾ ਨਾਲ ਬਿਨਾ ਵਜਾ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੂਗੀ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਇਹਨਾਂ ਅਧਿਕਾਰੀਆਂ ਦੀ ਤੋ ਪਰੇਸ਼ਾਨ ਹੋ ਕੇ ਵਰਕਰਾਂ ਅਤੇ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਚੰਡੀਗੜ੍ਹ ਬੋਰਡ ਦਾ ਤਰਮੋਰੇ ਮਿਤੀ 26/08/2025 ਨੂੰ ਤੇ ਉਹ ਭੁੱਖ ਹੜਤਾਲ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਉਹ ਮੌਸਮ ਖਰਾਬ ਹੋਣ ਕਰਕੇ ਕੁਝ ਦਿਨਾਂ ਲਈ ਅੱਗੇ ਕਰ ਦਿੱਤਾ ਗਿਆ ਹੈ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਕਿ ਜੇਕਰ ਸਾਡੇ ਮੰਗਾਂ ਮਸਲਿਆਂ ਦਾ ਹੱਲ 1015 ਦਿਨਾਂ ਦੇ ਅੰਦਰ ਅੰਦਰ ਨਾ ਕੀਤਾ ਗਿਆ ਤਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਮਿਤੀ 16/09/2025 ਨੂੰ ਚੰਡੀਗੜ੍ਹ ਬੋਰਡ ਦਫਤਰ ਮੂਹਰੇ ਜਾ ਕੇ ਭੁੱਖ ਹੜਤਾਲ ਧਰਨਾ ਪ੍ਰਦਰਸ਼ਨ ਆਦ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਦਾਰੀ ਬੀਵੀਐਮਬੀ ਵਿਭਾਗ ਦੀ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।