ਗੁਰਦਾਸਪੁਰ : ਜਵਾਹਰ ਨਵੋਦਿਆ ਵਿਦਿਆਲਿਆ ਦੇ 400 ਵਿਦਿਆਰਥੀ ਤੇ 40 ਅਧਿਆਪਕ ਫਸੇ, ਬਚਾਅ ਕਾਰਜ ਜਾਰੀ

ਪੰਜਾਬ


ਗੁਰਦਾਸਪੁਰ, 27 ਅਗਸਤ,ਬੋਲੇ ਪੰਜਾਬ ਬਿਊਰੋ;
ਗੁਰਦਾਸਪੁਰ ਦੇ ਦੋਰੰਗਲਾ ਕਸਬੇ ਵਿੱਖੇ ਹੜ੍ਹ ਦੇ ਪਾਣੀ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਦੇ 400 ਵਿਦਿਆਰਥੀ ਤੇ 40 ਅਧਿਆਪਕ ਫਸੇ ਹੋਏ ਹਨ। ਰਾਵੀ ਨਦੀ ਦਾ ਪਾਣੀ ਕੰਢਿਆਂ ਨੂੰ ਪਾਰ ਕਰਕੇ ਲਗਭਗ ਨੌਂ ਕਿਲੋਮੀਟਰ ਦੂਰ ਤੱਕ ਪਹੁੰਚ ਗਿਆ ਹੈ। ਪਾਣੀ ਤੇਜ਼ੀ ਨਾਲ ਕਲਾਨੌਰ ਵੱਲ ਵਧ ਰਿਹਾ ਹੈ, ਜਿਸ ਕਾਰਨ ਨੇੜਲੇ ਸਾਰੇ ਪਿੰਡ ਡੁੱਬ ਰਹੇ ਹਨ।
ਦਬੂੜੀ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਕਈ ਹੋਰ ਪਿੰਡ ਵੀ ਇਸ ਰਸਤੇ ‘ਤੇ ਆਉਂਦੇ ਹਨ। ਜਵਾਹਰ ਨਵੋਦਿਆ ਵਿਦਿਆਲਿਆ ਲਗਭਗ ਪੰਜ ਫੁੱਟ ਪਾਣੀ ਨਾਲ ਭਰਿਆ ਹੋਇਆ ਹੈ।
ਪ੍ਰਿੰਸੀਪਲ ਨਰੇਸ਼ ਕੁਮਾਰ ਨਾਲ ਫ਼ੋਨ ‘ਤੇ ਹੋਈ ਗੱਲਬਾਤ ਅਨੁਸਾਰ ਸਕੂਲ ਵਿੱਚ ਵੱਖ-ਵੱਖ ਜਮਾਤਾਂ ਦੇ ਕੁੱਲ 400 ਵਿਦਿਆਰਥੀ ਫਸੇ ਹੋਏ ਹਨ ਜੋ ਹੋਸਟਲ ਵਿੱਚ ਰਹਿ ਰਹੇ ਸਨ। ਇਸ ਦੇ ਨਾਲ ਹੀ ਸਕੂਲ ਦੇ 40 ਅਧਿਆਪਕ ਅਤੇ ਸਟਾਫ਼ ਅਤੇ ਉਹ ਖੁਦ ਵੀ ਸਕੂਲ ਵਿੱਚ ਫਸੇ ਹੋਏ ਹਨ। ਪ੍ਰਸ਼ਾਸਨ ਨੂੰ ਮਦਦ ਲਈ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।