ਮੋਗਾ, 28 ਅਗਸਤ,ਬੋਲੇ ਪੰਜਾਬ ਬਿਊਰੋ;
ਇਸ ਸਮੇਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੱਧ ਗਈ ਹੈ। ਜਿੱਥੇ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਉੱਥੇ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਵੀ ਦਸਤਕ ਦੇਣ ਵਾਲੀਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਹਤ ਅਤੇ ਭਲਾਈ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੁਆਰਾ ਇੱਕ ਜਾਗਰੂਕਤਾ ਅਡਵਾਈਜਰੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।
ਇਸ ਰਾਹੀਂ, ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਰਾਹਤ ਕੈਂਪਾਂ ਵਿੱਚ ਆਪਣਾ ਸਮਾਂ ਬਿਤਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਹਤ ਕੈਂਪਾਂ ਵਿੱਚ ਤੌਲੀਏ, ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰਨ। ਜੇਕਰ ਜ਼ਖ਼ਮ, ਛਾਲੇ ਜਾਂ ਸੈਕੰਡਰੀ ਇਨਫੈਕਸ਼ਨ ਦਿਖਾਈ ਦਿੰਦੇ ਹਨ, ਤਾਂ ਸਿਹਤ ਕਰਮਚਾਰੀ / ਨਜ਼ਦੀਕੀ ਸਿਹਤ ਸੰਭਾਲ ਸਹੂਲਤ ਨੂੰ ਰਿਪੋਰਟ ਕਰੋ। ਸਿਰਫ ਉਬਾਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ। ਕਮਜ਼ੋਰੀ ਦੇ ਪਹਿਲੇ ਸੰਕੇਤ ‘ਤੇ ORS ਲੈਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਸਿਹਤ ਕੈਂਪ / ਸੰਸਥਾ ਵਿੱਚ ਜਾਓ।
ਸਾਰੇ ਭਾਂਡਿਆਂ ਨੂੰ ਢੱਕ ਕੇ ਰੱਖੋ। ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ, ਹਰ ਰਾਤ ਮੱਛਰਦਾਨੀ ਲਗਾ ਕੇ ਸੌਂਵੋ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਧਿਆਨ ਨਾਲ ਤੁਰੋ, ਸੱਪ ਦੇ ਕੱਟਣ ਤੋਂ ਬਚਣ ਲਈ ਜੁੱਤੀਆਂ ਅਤੇ ਟਾਰਚ ਦੀ ਵਰਤੋਂ ਕਰੋ। ਧੱਫੜ ਅਤੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਸੁੱਕੇ ਕੱਪੜੇ ਪਾਓ ਅਤੇ ਆਪਣੀ ਚਮੜੀ ਨੂੰ ਸਾਫ਼ ਰੱਖੋ। ਇਸ ਮੌਕੇ ਸਿਹਤ ਵਿਭਾਗ ਮੋਗਾ ਦਾ ਮਾਸ ਮੀਡੀਆ ਵਿੰਗ ਵੀ ਮੌਜੂਦ ਸੀ।












