ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੀਨੀਅਰ ਸਹਾਇਕ ਕਈ ਮਹੀਨੇ ਤੋਂ ਲਾਪਤਾ, ਪੁਲਿਸ ‘ਤੇ ਢਿੱਲ-ਮੱਠ ਦਾ ਇਲਜ਼ਾਮ

ਪੰਜਾਬ

ਮੋਹਾਲੀ, 30 ਅਗਸਤ,ਬੋਲੇ ਪੰਜਾਬ ਬਿਊਰੋ;
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ (ਪੁੱਤਰ ਸ. ਸਰਦਾਰਾ ਸਿੰਘ), ਜੋ 26 ਫਰਵਰੀ 2025 ਤੋਂ ਆਪਣੇ ਜੱਦੀ ਪਿੰਡ ਚੁੰਨੀ ਖੁਰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਲਾਪਤਾ ਹੈ, ਅਜੇ ਤੱਕ ਨਹੀਂ ਮਿਲਿਆ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਇਸ ਗੰਭੀਰ ਮਾਮਲੇ ਵਿੱਚ ਕੋਈ ਸੰਜ਼ੀਦਾ ਕਾਰਵਾਈ ਨਹੀਂ ਕੀਤੀ ਗਈ। ਹੁਣ ਤੱਕ ਕੇਵਲ ਡੀਡੀਆਰ ਦਰਜ ਹੋਈ ਹੈ, ਪਰ ਐਫ.ਆਈ.ਆਰ. ਦਰਜ ਨਾ ਹੋਣ ਕਾਰਨ ਪਰਿਵਾਰ ਤੇ ਸਾਥੀ ਕਰਮਚਾਰੀ ਗਹਿਰੇ ਰੋਸ ਵਿੱਚ ਹਨ।
ਯੂਨੀਅਨ ਪ੍ਰਧਾਨ ਰਮਨਦੀਪ ਕੌਰ ਗਿੱਲ ਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ।
ਸੁਖਵਿੰਦਰ ਸਿੰਘ ਦੇ ਚਾਚਾ ਜਰਨੈਲ ਸਿੰਘ ਚੁੰਨੀ ਨੇ ਦੱਸਿਆ ਕਿ ਉਹ ਬੋਰਡ ਦੇ ਪੇਪਰਾਂ ਦੌਰਾਨ ਇੱਕ ਅਧਿਕਾਰੀ ਦੇ ਦੁਰਵਿਹਾਰ ਕਰਕੇ ਤਣਾਅ ‘ਚ ਸੀ। 26 ਫਰਵਰੀ ਦੀ ਸ਼ਾਮ ਉਹ ਪਿੰਡ ਦੇ ਠੇਕੇ ‘ਤੇ ਗਿਆ ਸੀ, ਪਰ ਘਰ ਵਾਪਸ ਨਾ ਆਇਆ। ਉਸਦੇ ਨਾਲ ਗਿਆ ਵਿਅਕਤੀ ਘਰ ਪੈਸੇ ਅਤੇ ਮੋਬਾਇਲ ਦੇ ਗਿਆ ਸੀ।
ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਜਾਂਚ ਵਿੱਚ ਵੀ ਸ਼ੱਕੀ ਹਾਲਾਤ ਸਾਹਮਣੇ ਆਏ ਹਨ। ਉਹਨਾਂ ਸਾਰੀਆਂ ਸੰਭਾਵੀ ਥਾਵਾਂ ਦੀ ਤਲਾਸ਼ ਕੀਤੀ ਹੈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਪਰਿਵਾਰ ਅਤੇ ਯੂਨੀਅਨ ਨੇ ਮੰਗ ਕੀਤੀ ਹੈ ਕਿ ਕੇਸ ਦੀ ਜਾਂਚ ਕਰਕੇ ਸੁਖਵਿੰਦਰ ਸਿੰਘ ਨੂੰ ਲੱਭਿਆ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।