ਅਬੋਹਰ, 1 ਸਤੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਪਿਛਲੇ ਤਿੰਨ ਸਾਲਾਂ ਵਿੱਚ ਦੂਜੀ ਵਾਰੀ ਬਾੜ ਦੇ ਚਪੇਟ ਵਿੱਚ ਹੈ। ਫਾਜਿਲਕਾ ਸਮੇਤ ਦੱਸ ਤੋਂ ਵੱਧ ਜ਼ਿਲ੍ਹਾਂ ਤੋਂ ਨਿਰਾਸ਼ਾ ਅਤੇ ਹੌਂਸਲੇ ਦੀਆਂ ਕਹਾਣੀਆਂ ਸਾਹਮਣੇ ਆ ਰਿਹੀਆਂ ਹਨ। ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਦੇ ਜਲਗ੍ਰਹਿਤ ਖੇਤਰਾਂ ਵਿੱਚ ਭਾਰੀ ਬਰਸਾਤ ਕਾਰਣ ਪਠਾਨਕੋਟ, ਅਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜਿਲਕਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੱਡੇ ਪੈਮਾਨੇ ਤੇ ਜ਼ਮੀਨ ਜਲਮਗਨ ਹੋ ਗਈ ਹੈ।
ਹੱਕੀਕਤੀ ਅੰਕੜਿਆਂ ਦੇ ਮੁਤਾਬਕ, ਹਜ਼ਾਰਾਂ ਏਕਰ ਖੇਤਾਂ ਵਿੱਚ ਖੜੀਆਂ ਫਸਲਾਂ ਬਾੜ ਵਿੱਚ ਡੁੱਬ ਗਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਸੈਂਕੜੇ ਪਰਿਵਾਰ ਘੱਟੋ-ਘੱਟ ਨਿੱਜੀ ਜ਼ਰੂਰਤਾਂ ਤੋਂ ਬਿਨਾਂ ਫਸੇ ਹੋਏ ਹਨ। ਇਸ ਕੁਦਰਤੀ ਆਫਤ ਨੇ ਕੇਵਲ ਮਨੁੱਖਾਂ ਨੂੰ ਹੀ, ਸਗੋਂ ਉਨ੍ਹਾਂ ਦੇ ਮਵੈਸ਼ੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ।

ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਬੱਲੂਆਣਾ ਹਲਕੇ ਦੇ ਪਿੰਡ ਡੰਗਰ ਖੇੜਾ ਤੋਂ ਯੂਥ ਕਲੱਬ ਨੇ ਬਾੜ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ। ਯੂਥ ਕਲੱਬ ਡੰਗਰ ਖੇੜਾ ਨੇ ਫਾਜਿਲਕਾ ਜ਼ਿਲ੍ਹੇ ਵਿੱਚ ਬਾੜ ਵਿੱਚ ਫਸੇ ਲੋਕਾਂ ਦੇ ਮਵੈਸ਼ੀਆਂ ਲਈ ਪਹਿਲੇ ਦਿਨ 2 ਟਰਾਲੀਆਂ ਅਤੇ ਦੂਜੇ ਦਿਨ 4 ਟਰਾਲੀਆਂ ਚਾਰੇ ਦੇ ਨਾਲ ਨਾਲ ਹੋਰ ਲੋੜੀਂਦੇ ਸਮਾਨ ਲੈ ਕੇ ਸਤਲੁਜ ਦਰਿਆ ਦੇ ਪੁਲ ਨੂੰ ਪਾਰ ਕਰਕੇ ਬਾੜ ਨਾਲ ਪ੍ਰਭਾਵਿਤ ਪਿੰਡ ਮਹਾਤਮ ਨਗਰ ਦੇ ਲੋਕਾਂ ਦੇ ਘਰਾਂ ਅਤੇ ਉਨ੍ਹਾਂ ਦੇ ਪਿੰਡ ਦੀ ਦਾਣਾ ਮੰਡੀ ਵਿੱਚ ਰਹਿ ਰਹੇ ਲੋਕਾਂ ਤੱਕ ਪਹੁੰਚ ਕੀਤੀ।
ਯੂਥ ਕਲੱਬ ਡੰਗਰ ਖੇੜਾ ਦੇ ਪ੍ਰਵਕਤਾ ਨੇ ਦੱਸਿਆ ਕਿ, “ਅੱਜ ਸਾਨੂੰ ਆਪਣੇ ਪਿੰਡ, ਪਿੰਡ ਦੇ ਦਾਨੀ ਸੱਜਣਾਂ ਅਤੇ ਯੂਥ ਕਲੱਬ ਡੰਗਰ ਖੇੜਾ ਦੇ ਸਾਰੇ ਨੌਜਵਾਨਾਂ ‘ਤੇ ਬਾੜ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਸਾਹਮਣੇ ਆਉਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਪਿੰਡ ਤੋਂ 35 ਸੇਵਾਦਾਰਾਂ ਦੇ ਨਾਲ ਅੱਜ ਟਰੈਕਟਰ ਟਰਾਲੀਆਂ ਦਾ ਕਾਫਲਾ ਬਾੜ ਵਿੱਚ ਫਸੇ ਲੋਕਾਂ ਦੇ ਮਵੈਸ਼ੀਆਂ (ਪਸ਼ੂਆਂ) ਲਈ ਫੀਡ ਦੀ ਸੇਵਾ ਲੈ ਕੇ ਸਤਲੁਜ ਦਰਿਆ ਦਾ ਪੁਲ ਪਾਰ ਕਰਕੇ ਬਾੜ ਨਾਲ ਪ੍ਰਭਾਵਿਤ ਪਿੰਡ ਮਹਾਤਮ ਨਗਰ ਗਿਆ। ਉਥੇ ਦੇ ਲੋਕਾਂ ਨੇ ਆਪਣੇ ਪਿੰਡ ਤੋਂ ਲਗਾਤਾਰ ਦੂਜੇ ਦਿਨ ਗਈ ਸੇਵਾ ਦੀ ਤਾਰੀਫ ਕੀਤੀ। ਸੇਵਾ ਕਰਨ ਤੋਂ ਬਾਅਦ ਮੁੜਦੇ ਸਮੇਂ ਪਿੰਡ ਮਹਾਤਮ ਨਗਰ ਦੇ ਲੋਕਾਂ ਨੇ ਸਾਰੇ ਸੇਵਾਦਾਰਾਂ ਅਤੇ ਡੰਗਰ ਖੇੜਾ ਪਿੰਡ ਨੂੰ ਬਹੁਤ ਸਾਰੀ ਆਸ਼ੀਸ਼ ਦਿਤੀਆਂ। ਸੱਚ ਵਿੱਚ ਉਨਾਂ ਦੇ ਹਾਲਾਤ ਦੇਖ ਕੇ ਦੁਖ ਹੁੰਦਾ ਹੈ।”
ਯੂਥ ਕਲੱਬ ਡੰਗਰ ਖੇੜਾ ਨੇ ਆਸ਼ਵਾਸਨ ਦਿੱਤਾ ਹੈ ਕਿ ਜੇ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਸਹਾਇਤਾ ਦੀ ਕਿਤੇ ਵੀ ਲੋੜ ਪਵੇ, ਤਾਂ ਉਹ ਸਰਕਾਰ ਦੇ ਨਾਲ ਮਿਲਕੇ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਲੋਕ ਭਲਾਈ ਲਈ ਸਥਾਨਕ ਸਮੂਹਾਂ ਦੀ ਏਕਤਾਰਤਾ ਅਤੇ ਸਹਿਯੋਗ ਇਸ ਔਖੇ ਸਮੇਂ ਵਿੱਚ ਬਹੁਤ ਮਹੱਤਵ ਰੱਖਦੀ ਹੈ।












