ਸੁੱਖ ਆਯੁਰਵੈਦਿਕ ਵੀ ਆਏ ਹੜ ਪੀੜਤ ਪਰਿਵਾਰਾਂ ਦੀ ਹਿਮਾਇਤ ਤੇ

ਪੰਜਾਬ

ਮੋਹਾਲੀ 01 ਸਤੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਹੜਾਂ ਦੀ ਮਾਰ ਹੇਠ ਆਏ ਪਰਿਵਾਰਾਂ ਦੀ ਹਮਾਇਤ ਲਈ ਸੁੱਖ ਆਯੁਰਵੈਦਾ ਦੇ ਮੈਨੇਜਿੰਗ ਡਾਇਰੈਕਟਰ- ਰਾਜਵਿੰਦਰ ਸਿੰਘ ਗਿੱਲ ਵੀ ਸਾਹਮਣੇ ਆਏ ਹਨ, ਅੱਜ ਸੁੱਖ ਆਯਰਵੈਦਾ ਦੇ ਮੁਲਾਜ਼ਮਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ ਰਾਸ਼ਨ , ਜਿਸ ਵਿੱਚ ਸੁੱਕਾ ਦੁੱਧ , ਚਾਹਪਤੀ, ਚੀਨੀ ਅਤੇ ਮੱਛਰਾਂ ਤੋਂ ਬਚਾ ਲਈ ਆਡੋਮੋਸ ਸਮੇਤ ਹੋਰ ਸਮਾਨ ਭੇਜਿਆ ਗਿਆ, ਇਸ ਸਬੰਧੀ ਫੇਸ- 2 ਵਿਖੇ ਸਥਿਤ ਸੁਖ ਆਯੁਰਵੈਦਕ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਹਮਾਇਤ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਹੰਬਲਾ ਮਾਰਨਾ ਚਾਹੀਦਾ ਹੈ,

ਜਿਸ ਦੇ ਲਈ ਪੰਜਾਬੀ ਜਾਣੇ ਜਾਂਦੇ ਹਨ ਅਤੇ ਉਹਨਾਂ ਦੇ ਸਟਾਫ ਵੱਲੋਂ ਆਪੋ -ਆਪਣੀ ਵਿੱਤ ਦੇ ਮੁਤਾਬਿਕ ਜੋ ਰਾਹਤ- ਸਮੱਗਰੀ ਨਾਲ ਸੰਬੰਧਿਤ ਸਮਾਨ ਇਕੱਤਰ ਕੀਤਾ ਗਿਆ ਹੈ, ਉਸ ਨੂੰ ਸੁਖ ਆਯਰਵੈਦਿਕ ਦੇ ਮੁਲਾਜ਼ਮ ਸਰਹੱਦੀ ਏਰੀਏ ਵਿੱਚ ਜਰੂਰਤ ਅਨੁਸਾਰ ਲੋਕਾਂ ਤੱਕ ਪੁੱਜਦਾ ਕਰਨਗੇ , ਰਾਜਵਿੰਦਰ ਸਿੰਘ- ਮੈਨੇਜਿੰਗ ਡਾਇਰੈਕਟਰ- ਸੁੱਖ ਆਯਰਵੈਦਾ ਹੋਰਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਵਿੱਤ ਮੁਤਾਬਿਕ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੋਰ ਸਮਾਨ ਇਕੱਤਰ ਕਰਕੇ ਵੀ ਹੜ ਪੀੜਤਾਂ ਦੇ ਲਈ ਭੇਜਣਗੇ, ਅਤੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਇਹ ਕੰਮ ਹੜ -ਪੀੜਤਾਂ ਦੇ ਚੰਗੀ ਤਰ੍ਹਾਂ ਮੁੜ -ਵਸੇਵੇ ਤੱਕ ਜਾਰੀ ਰੱਖਿਆ ਜਾਵੇ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।