ਮਜ਼ਦੂਰਾਂ ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ÷ਕਾਮਰੇਡ ਰਾਜਵਿੰਦਰ ਰਾਣਾ
ਝੁਨੀਰ1 ਸਤੰਬਰ ,ਬੋਲੇ ਪੰਜਾਬ ਬਿਊਰੋ;
ਮਨਰੇਗਾ ਮੇਟਾਂ ਨੂੰ ਪੱਕੇ ਕੀਤਾ ਜਾਵੇ ਅਤੇ ਕੰਮ ਮੁਤਾਬਿਕ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ, ਮਨਰੇਗਾ ਦੇ ਕੰਮ ਵਿੱਚ ਹਾਜ਼ਰੀ ਜ਼ੀਰੋ ਟਾਇਗ ਪਿੰਡ ਵਿੱਚ ਕੀਤੀ ਜਾਵੇ ਕਿਉਂਕਿ ਦੂਰ ਜਾਂਦੇ ਸਮੇਂ ਹਾਜ਼ਰੀ ਦਾ ਸਮਾਂ ਲੰਘ ਜਾਂਦਾ ਹੈ,ਜਿਸ ਨਾਲ ਮਨਰੇਗਾ ਵਰਕਰਾਂ ਦੀਆਂ ਗੈਰ ਹਾਜ਼ਰੀਆਂ ਲੱਗਦੀਆਂ ਹਨ,ਛੋਟੀ ਕਿਸਾਨੀ ਦੀ ਖੇਤੀ ਨੂੰ ਮਨਰੇਗਾ ਵਿੱਚ ਲਿਆਉਣ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਗ੍ਰਾਮ ਪੰਚਾਇਤਾਂ ਤੋਂ ਫਸਲਾਂ ਦੀ ਸਾਂਭ ਸੰਭਾਲ ਲਈ ਡਿਮਾਂਡਾਂ ਬਣਵਾਈਆਂ ਜਾਣ, ਮਨਰੇਗਾ ਦੀ ਦਿਹਾੜੀ 1000/- ਅਤੇ 200 ਦਿਨ ਕੰਮ ਦਿੱਤਾ ਜਾਵੇ,ਮਨਰੇਗਾ ਵਿੱਚ ਠੇਕੇਦਾਰੀ ਸਿਸਟਮ ਲਿਆਉਣਾ ਬੰਦ ਕੀਤਾ ਜਾਵੇ,ਪੰਜ ਕਿਲੋਮੀਟਰ ਦੇ ਘੇਰੇ ਤੋਂ ਵੱਧ ਥਾਵਾਂ ਤੇ ਕੰਮ ਕਰਨ ਤੇ ਪ੍ਰਤੀਸ਼ਤ ਭੱਤਾ ਦਿੱਤਾ ਜਾਵੇ,ਮਨਰੇਗਾ ਵਰਕਰਾਂ ਨੂੰ ਦੂਰ ਕੰਮ ਤੇ ਜਾਣ ਲਈ ਸਰਕਾਰ ਵੱਲੋਂ ਸਾਧਨ ਦੀ ਵਿਵਸਥਾ ਕੀਤੀ ਜਾਵੇ, ਮਨਰੇਗਾ ਵਿੱਚ ਹਾਜ਼ਰੀ ਲਗਾਉਣ ਸਮੇਂ ਨੈੱਟਵਰਕ ਦੀ ਆ ਰਹੀ ਸਮੱਸਿਆ ਦੇ ਹੱਲ ਲਈ ਹਰੇਕ ਪਿੰਡ ਵਿੱਚ ਮਨਰੇਗਾ ਲਈ ਬਾਈਫਾਈ ਦੀ ਵਿਵਸਥਾ ਕੀਤੀ ਜਾਵੇ,ਹੜਾਂ ਦੀ ਮਾਰ ਕਰਕੇ ਹੋਏ ਜਾਨੀ ਨੁਕਸਾਨ ਲਈ 10 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਜਾਵੇ,ਹੜਾਂ ਦੀ ਮਾਰ ਕਰਕੇ ਮਜ਼ਦੂਰਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਹੋਏ ਨੁਕਸਾਨ ਲਈ 5 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਕਾਰਨ 70 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ,ਬੇਰੁਜ਼ਗਾਰਾਂ ਉੱਪਰ ਪਾਏ ਗਏ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਯੋਗਤਾ ਮੁਤਾਬਕ

ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾ,ਅੰਗਰੇਜ਼ ਸਿੰਘ ਘਰਾਂਗਣਾ,ਧਰਮਪਾਲ ਨੀਟਾ ਭੀਖੀ,ਨਿਰੰਜਣ ਸਿੰਘ ਮਾਖਾ,ਲਾਭ ਸਿੰਘ ਮਾਖਾ,ਗੁਰਸੇਵਕ ਸਿੰਘ ਮਾਨ,ਰਣਜੀਤ ਸਿੰਘ ਝੁਨੀਰ,ਹਰਜਿੰਦਰ ਸਿੰਘ ਝੁਨੀਰ,ਮੱਘਰ ਸਿੰਘ ਝੁਨੀਰ,ਗਗਨਦੀਪ ਕੌਰ ਭਲਾਈਕੇ,ਹਰਮਨਦੀਪ ਕੌਰ ਉੱਡਤ ਭਗਤ ਰਾਮ ਜਸਵਿੰਦਰ ਕੌਰ ਉੱਲਕ,ਮੁੱਕੋ ਕੌਰ ਮੀਆਂ,ਗੁਰਮੇਲ ਸਿੰਘ ਘੁੱਦੂਵਾਲਾ,ਗੁਰਪ੍ਰੀਤ ਸਿੰਘ ਮੋਫਰ,ਸੁਖਦੇਵ ਸਿੰਘ ਬਾਜੇਵਾਲਾ,ਬਲਜਿੰਦਰ ਕੌਰ ਮਾਖਾ,ਮਲਕੀਤ ਸਿੰਘ ਅਤੇ ਮੰਗਾ ਸਿੰਘ ਤਲਵੰਡੀ ਅਕਲੀਆ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਪੰਜਾਬ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਅਤੇ ਅਮਨਦੀਪ ਸਿੰਘ ਰਾਮਪੁਰ ਮੰਡੇਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕੀਤਾ। ਸੋਸ਼ਲ ਮੀਡੀਆ ਦੀ ਭੂਮਿਕਾ ਕੁਲਦੀਪ ਸਿੰਘ ਘਰਾਂਗਣਾ ਅਤੇ ਅਮਨਦੀਪ ਸਿੰਘ ਰਾਮਪੁਰ ਮੰਡੇਰ ਨੇ ਬਾਖੂਬੀ ਨਿਭਾਈ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ(ਧਨੇਰ ਗਰੁੱਪ) ਵੱਲੋਂ ਬਲਜਿੰਦਰ ਸਿੰਘ ਖਿਆਲੀ ਚਹਿਲਾਂਵਾਲੀ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਆਗੂਆਂ ਨੇ ਮਜ਼ਦੂਰਾਂ ਨੂੰ 17 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ ਬੀਡੀਪੀਓ ਬਲਾਕ ਝੁਨੀਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਾਂ ਮੰਨਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਇਕੱਠ ਕਰਕੇ ਦੁਬਾਰਾ ਬਲਾਕ ਦਾ ਘਿਰਾਓ ਕੀਤਾ ਜਾਵੇਗਾ।












