ਲੁਧਿਆਣਾ, 3 ਸਤੰਬਰ,ਬੋਲੇ ਪੰਜਾਬ ਬਿਊਰੋ;
ਪੰਜਾਬ ਵਿੱਚ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਲੋਕਾਂ ਲਈ ਆਫ਼ਤ ਬਣ ਗਈ ਹੈ। ਲੁਧਿਆਣਾ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਦਾ ਜੱਦੀ ਘਰ ਢਹਿ ਗਿਆ। ਆਨੰਦ ਮਹਿੰਦਰਾ ਦਾ ਇਹ ਘਰ ਲੁਧਿਆਣਾ ਦੇ ਮੁਹੱਲਾ ਨੌਘਰਾ ਵਿੱਚ ਹੈ, ਜੋ ਹੁਣ ਢਹਿ ਗਿਆ ਹੈ।
ਨੌਘਾਰਾ ਮੁਹੱਲੇ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੇ ਨੇੜੇ ਸਥਿਤ ਆਨੰਦ ਮਹਿੰਦਰਾ ਦੇ ਜੱਦੀ ਘਰ ਦੀ ਤਿੰਨ ਮੰਜ਼ਿਲਾ ਇਮਾਰਤ ਛੋਟੀਆਂ ਇੱਟਾਂ ਦੀ ਬਣੀ ਹੋਈ ਹੈ। ਇਮਾਰਤ ਦਾ ਜੋ ਹਿੱਸਾ ਢਹਿ ਗਿਆ ਉਸ ਵਿੱਚ ਪਹਿਲਾਂ ਕੋਈ ਨਹੀਂ ਰਹਿੰਦਾ ਸੀ, ਪਰ ਕੰਪਨੀ ਦੇ ਅਧਿਕਾਰੀ ਇਸ ਇਮਾਰਤ ਨੂੰ ਦੇਖਣ ਜ਼ਰੂਰ ਆਉਂਦੇ ਸਨ ਜੋ ਪਿਛਲੇ ਕਈ ਸਾਲਾਂ ਤੋਂ ਖਾਲੀ ਪਈ ਸੀ। ਮੁਰੰਮਤ ਦੀ ਘਾਟ ਕਾਰਨ ਇਮਾਰਤ ਖਸਤਾ ਹੋ ਗਈ ਸੀ। ਇਮਾਰਤ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ। ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।












