ਸ੍ਰੀ ਚਮਕੌਰ ਸਾਹਿਬ ,7, ਸਤੰਬਰ ;
ਵਾਰਡ ਨੰਬਰ ਪੰਜ ਦੇ ਰਿਹਾਇਸ਼ੀ ਘਰਾਂ ਅਤੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਦੇ ਨਜ਼ਦੀਕ ਨਗਰ ਕੌਂਸਲ ਵੱਲੋਂ ਕੂੜੇ ਦਾ ਡੰਪ ਲਾਇਆ ਹੋਇਆ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਾਰਡ ਨਿਵਾਸੀ ਗੁਰਵਿੰਦਰ ਸਿੰਘ, ਅਮਰੀਕ ਸਿੰਘ, ਸਤਵਿੰਦਰ ਸਿੰਘ ਸੱਤੀ ਮੁਲਾਜ਼ਮ ਆਗੂ ਮੁਲਾਗਰ ਸਿੰਘ, ਸ੍ਰੀ ਰਵਿਦਾਸ ਸੇਵਾ ਮਿਸ਼ਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਮਾਣੇ ਮਾਜਰਾ , ਕਿਰਤੀ ਕਿਸਾਨ ਮੋਰਚਾ ਬਲਾਕ ਪ੍ਰਧਾਨ ਹਰਜੀਤ ਸਿੰਘ ਸੈਦਪੁਰ , ਇਫਟੂ ਆਗੂ ਸਤਵਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਇਸ ਕੂੜੇ ਦੇ ਡੰਪ ਨੇੜੇ ਰਿਹਾਇਸ਼ੀ ਕਲੋਨੀ ਹੈ ਉਥੇ ਹੀ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਦਾ ਗੁਰਦੁਆਰਾ ਮੋਜੂਦ ਹੈ ਜਦੋਂ ਇਸ ਗੁਰਦੁਆਰਾ ਸਾਹਿਬ ਵਿੱਚ ਕੋਈ ਧਾਰਮਿਕ ਜਾਂ ਸਮਾਜਿਕ ਸਮਾਗਮ ਹੁੰਦਾ ਹੈ ਤਾਂ ਸੰਗਤਾਂ ਦੇ ਵਹੀਕਲ ਇਸ ਦੇ ਨੇੜੇ ਹੀ ਖੜਦੇ ਹਨ , ਇਸ ਡਰੱਪ ਦੇ ਨੇੜੇ ਸਰਕਾਰੀ ਪ੍ਰਾਇਮਰੀ ਤੇ ਕੁੜੀਆਂ ਦਾ ਸੀਨੀਅਰ ਸੈਕੈਂਡਰੀ ਸਕੂਲ ਹੈ ਜਿਸ ਦੇ ਬਹੁਤੇ ਵਿਦਿਆਰਥੀ ਇਸ ਡਰੱਪ ਦੇ ਨੇੜੇ ਤੋਂ ਹੀ ਗੁਜਰਦੇ ਹਨ, ਇਥੋਂ ਤੱਕ ਬੱਸ ਸਟੈਂਡ ਦਾ ਪਿਛਲਾ ਗੇਟ ਸਮੇਤ ਜਲ ਸਪਲਾਈ ਅਤੇ ਸੈਨੀਟਿਸ਼ਨ ਵਿਭਾਗ ਦੀ ਸਬ ਡਵੀਜ਼ਨ ਵੀ ਮੌਜੂਦ ਹੈ ਕੂੜੇ ਦੇ ਡਰੰਪ ਕਾਰਨ ਮੱਖੀਆਂ ਦੀ ਭਰਮਾਰ ਹੈ ਉੱਥੇ ਗੰਦੀ ਬੁੱਦਬੂਹ ਕਾਰਨ ਲੋਕਾਂ ਨੂੰ ਲੰਘਣ ਲੱਗੇ ਬਹੁਤ ਮੁਸ਼ਕਿਲ ਆਉਂਦੀ ਹੈ ਇਹਨਾਂ ਆਗੂਆਂ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਐਸਡੀਐਮ ਸ਼੍ਰੀ ਚਮਕੌਰ ਸਾਹਿਬ ਤੋਂ ਮੰਗ ਕੀਤੀ ਕਿ ਇਸ ਡਰੰਪ ਨੂੰ ਇਥੋਂ ਚੁਕਾਇਆ ਜਾਵੇ












