ਚੰਡੀਗੜ੍ਹ 7 ਸਤੰਬਰ ,ਬੋਲੇ ਪੰਜਾਬ ਬਿਊਰੋ;
ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਸੇ ਦਿਨ ਹੀ ਮੋਦੀ ਹਿਮਾਚਲ ਪ੍ਰਦੇਸ਼ ਦਾ ਵੀ ਦੌਰਾ ਕਰਨਗੇ। PM ਮੋਦੀ ਦੀ ਪੰਜਾਬ ਫੇਰੀ ਦੀ ਪੁਸ਼ਟੀ ਭਾਜਪਾ ਦੇ ਇੱਕ ਵੱਡੇ ਲੀਡਰ ਵੱਲੋਂ ਕੀਤੀ ਗਈ ਹੈ।ਦੱਸ ਦਈਏ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਾਰ ਲੱਖ ਦੇ ਕਰੀਬ ਫ਼ਸਲ ਨੁਕਸਾਨੀ ਗਈ ਹੈ।ਇਸ ਦੇ ਨਾਲ ਹੀ ਕਰੀਬ 2000 ਪਿੰਡ ਅਤੇ 4 ਲੱਖ ਲੋਕ ਵੀ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ।












