ਰੋਪੜ,8, ਸਤੰਬਰ (ਮਲਾਗਰ ਖਮਾਣੋਂ )
ਰੋਪੜ ਜ਼ਿਲ੍ਹੇ ਦੇ ਵਿਚ ਹੜਾਂ ਦੀ ਰੋਕਥਾਮ ਲਈ ਇਲਾਕ਼ੇ ਦੇ ਨੌਜਵਾਨਾਂ, ਬਜ਼ੁਰਗਾਂ ਦੁਆਰਾ ਦਰਿਆ ਦੇ ਬੰਨਾਂ ਨੂੰ ਮਜਬੂਤੀ ਦੇਣ ਲਈ ਲਗਾਤਾਰ ਸੇਵਾਵਾਂ ਜਾਰੀ ਹਨ, ਸੇਵਾਵਾਂ ਵਿਚ ਜੁੱਟੇ ਨੌਜਵਾਨਾਂ ਲਈ ਜਿੱਥੇ ਇਲਾਕ਼ੇ ਦੇ ਲੋਕਾਂ ਵੱਲੋਂ ਖਾਣ ਪੀਣ ਦੇ ਸਮਾਨ ਵਿਚ ਕੋਈ ਕਮੀ ਨੀ ਛੱਡੀ ਜਾ ਰਹੀ ਉੱਥੇ ਹੀ ਨੌਜਵਾਨ ਵੀ ਆਪਣੇ ਜੋਸ਼ ਦੇ ਜੌਹਰ ਦਿਖਾਉਂਦੇ ਹੋਏ ਦਿਨ ਰਾਤ ਇੱਕ ਕਰਨ ਲੱਗੇ ਹੋਏ ਹਨ, ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਦੱਸਣ ਵਾਲੀਆਂ ਸਰਕਾਰਾਂ ਨੂੰ ਪੰਜਾਬ ਦੇ ਨੌਜਵਾਨਾਂ ਦਾ ਮੂੰਹ ਤੋੜਵਾਂ ਜਵਾਬ ਹੈ, ਕਿੰਨੇ ਹੀ ਸਾਲ ਲੰਘ ਚੁੱਕੇ ਪਰ ਕਿਸੀ ਦਾ ਵੀ ਧਿਆਨ ਬੰਨਾਂ ਨੂੰ ਪੱਕੇ ਕਰਨ ਵੱਲ ਨਹੀਂ ਗਿਆ ਉੱਥੇ ਹੀ ਪਿੰਡਾਂ ਦਿਆਂ ਲੋਕਾਂ ਨੇ ਮਿੱਟੀ ਰੇਤੇ ਦੀਆਂ ਟਰਾਲੀਆਂ ਨਾਲ ਇੱਕ ਲਹਿਰ ਬਣਾ ਦਿੱਤੀ, ਮਿੱਟੀ ਦੀਆਂ ਟਰਾਲੀਆਂ ਤੇ ਪਾਣੀ ਦੀ ਸੇਵਾ ਦਿੰਦਿਆਂ ਪਿੰਡ ਮਦਵਾੜੇ ਦੇ ਨੌਜਵਾਨਾਂ ਨੂੰ ਵੀ ਕਰੀਬ 4 ਦਿਨ ਹੋ ਚੁੱਕੇ ਹਨ ਸੇਵਾ ਦੇ ਪ੍ਰਬੰਧਨ ਵਿਚ ਅਬਦੁੱਲ ਗ਼ਫ਼ੂਰ, ਅਸਲਮ ਖਾਨ, ਨਰਿੰਦਰ ਸਿੰਘ, ਲਖਵੀਰ ਸਿੰਘ, ਸ਼ਮੀਰ ਸ਼ੇਖ਼, ਸਲੀਮ ਖਾਨ, ਰੁਪਿੰਦਰ ਸਿੰਘ, ਪ੍ਰਭਜੋਤ ਸਿੰਘ, ਕਰਨਵੀਰ ਸਿੰਘ, ਬੰਟੀ ਆਦਿ ਨੌਜਵਾਨਾਂ ਦਾ ਯੋਗਦਾਨ ਰਿਹਾ।












