ਲਵ ਮੈਰਿਜ ਤੋਂ ਨਾਰਾਜ਼ ਵਿਅਕਤੀ ਵਲੋਂ ਧੀ ਤੇ ਮਾਸੂਮ ਦੋਹਤੀ ਦਾ ਕਤਲ

ਪੰਜਾਬ

ਬਠਿੰਡਾ, 8 ਸਤੰਬਰ, ਬੋਲੇ ਪੰਜਾਬ ਬਿਊਰੋ :
ਬਠਿੰਡਾ ਦੇ ਪਿੰਡ ਵਿਰਕ ਕਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਉਸਦੀ ਲਗਭਗ ਡੇਢ ਸਾਲ ਦੀ ਬੱਚੀ ਦੀ ਹੱਤਿਆ ਕਰ ਦਿੱਤੀ।
ਸੂਤਰਾਂ ਦੇ ਮੁਤਾਬਕ, ਕੁੜੀ ਨੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਲਵ ਮੈਰਿਜ ਕੀਤੀ ਸੀ। ਇਸ ਗੱਲ ਨੂੰ ਲੈ ਕੇ ਕੁੜੀ ਦਾ ਪਿਉ ਉਸ ਨਾਲ ਖ਼ਫ਼ਾ ਸੀ।
ਜਾਣਕਾਰੀ ਅਨੁਸਾਰ, ਹੱਤਿਆ ਕਰਨ ‘ਚ ਮੁਲਜ਼ਮ ਦੇ ਪੁੱਤਰ ਨੇ ਵੀ ਉਸਦਾ ਸਾਥ ਦਿੱਤਾ। ਇਸ ਘਟਨਾ ਤੋਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।