ਸਵੀਡਨ ਦੀ ਨਵੀਂ ਸਿਹਤ ਮੰਤਰੀ ਪ੍ਰੈਸ ਕਾਨਫਰੰਸ ਦੌਰਾਨ ਬੇਹੋਸ਼ ਹੋ ਕੇ ਡਿੱਗੀ

ਸੰਸਾਰ ਪੰਜਾਬ


ਸਟਾਕਹੋਮ, 10 ਸਤੰਬਰ,ਬੋਲੇ ਪੰਜਾਬ ਬਿਊਰੋ;
ਸਵੀਡਨ ਦੀ ਨਵੀਂ ਸਿਹਤ ਮੰਤਰੀ ਐਲਿਜ਼ਾਬੈਥ ਲੈਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੇਹੋਸ਼ ਹੋ ਗਈ ਅਤੇ ਪੋਡੀਅਮ ‘ਤੇ ਡਿੱਗ ਪਈ। ਇਸ ਤੋਂ ਬਾਅਦ, ਉਸਦਾ ਤੁਰੰਤ ਇਲਾਜ ਕੀਤਾ ਗਿਆ ਅਤੇ ਉਹ ਕਾਨਫਰੰਸ ਵਿੱਚ ਦੁਬਾਰਾ ਸ਼ਾਮਲ ਹੋ ਗਈ। ਲੈਨ ਨੇ ਕਿਹਾ ਕਿ ਬਲੱਡ ਸ਼ੂਗਰ ਘੱਟ ਹੋਣ ਕਾਰਨ ਉਸਦੀ ਸਿਹਤ ਵਿਗੜ ਗਈ।
ਸਾਬਕਾ ਸਿਹਤ ਮੰਤਰੀ ਏਕੋ ਐਂਕਰਬਰਗ ਜੋਹਾਨਸਨ ਦੇ ਅਸਤੀਫ਼ੇ ਤੋਂ ਬਾਅਦ ਲੈਨ ਨਵੀਂ ਸਿਹਤ ਮੰਤਰੀ ਬਣੀ। ਇਹ ਪ੍ਰੈਸ ਕਾਨਫਰੰਸ ਲੈਨ ਨੂੰ ਮੀਡੀਆ ਨਾਲ ਜਾਣੂ ਕਰਵਾਉਣ ਲਈ ਕੀਤੀ ਗਈ ਸੀ। ਇਸ ਵਿੱਚ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਅਤੇ ਹੋਰ ਮੰਤਰੀ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।