ਨੰਗਲ,11, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਕਬੀਰ ਪੰਥ ਮਹਿਲਾ ਮੰਡਲ ਪਿੰਡ ਤੇ ਡਾਕ ਘਰ ਥਲੂਹ ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਦੀ ਮੀਟਿੰਗ ਪ੍ਰਧਾਨ ਸ੍ਰੀਮਤੀ ਸ਼ੀਤਲ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਕਮੇਟੀ ਆਗੂਆਂ ਅਤੇ ਮੈਂਬਰਾਂ ਆਦ ਨੇ ਸਮੂਲੀਅਤ ਕੀਤੀ ਮੀਟਿੰਗ ਦੀ ਲਿਖਤੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰਧਾਨ ਸ਼੍ਰੀਮਤੀ ਸ਼ੀਤਲ ਕੌਸ਼ਲ ਅਤੇ ਜਰਨਲ ਸਕੱਤਰ ਸ੍ਰੀਮਤੀ ਅਮਰਜੀਤ ਕੌਰ ਆਦਿ ਨੇ ਕਿਹਾ ਪੰਜਾਬ ਵਿੱਚ ਆਏ ਹੜਾ ਕਾਰਨ ਹੋ ਰਹੇ ਭਿਆਨਕ ਨੁਕਸਾਨ ਨੂੰ ਦੇਖਦੇ ਹੋਏ ਸਾਡੀ ਕਬੀਰ ਪੰਥ ਮਹਿਲਾ ਮੰਡਲ ਪਿੰਡ ਤੇ ਡਾਕ ਘਰ ਥਲੂਹ ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਵੱਲੋਂ ਹੜ ਪੀੜਤਾਂ ਦੀਆਂ ਮੁਸ਼ਕਲਾਂ ਸਬੰਧੀ ਮਾਨਯੋਗ ਐਸਡੀਐਮ ਸਾਹਿਬ ਰਾਹੀਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਨਾਮ ਮੰਗ ਪੱਤਰ ਭੇਜਣ ਦਾ ਫੈਸਲਾ ਸਰਬ ਸੰਮਤੀ ਨਾਲ ਲਿਆ ਗਿਆ।
ਕਬੀਰ ਪੰਥ ਮਹਿਲਾ ਮੰਡਲ ਆਗੂਆਂ ਨੇ ਇਹ ਵੀ ਕਿਹਾ ਕਿ ਵੈਸੇ ਤਾਂ ਹੜ ਪੀੜਤਾਂ ਦੀ ਮਦਦ ਵਿੱਚ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਹਰ ਪੰਜਾਬੀ ਕਿਸੇ ਨਾ ਕਿਸੇ ਢੰਗ ਨਾਲ ਹੜ ਪੀੜਤਾਂ ਦੀ ਮਦਦ ਕਰਨ ਵਿੱਚ ਲੱਗਿਆ ਹੋਇਆ ਹੈ ਉਹਨਾਂ ਨੂੰ ਰਾਹਿਤ ਸਮਗਰੀ ਖਾਣ ਪੀਣ ਦਾ ਸਮਾਨ ਤਾਂ ਭਜਾਇਆ ਜਾ ਰਿਹਾ ਹੈ। ਸਾਡੀ ਕਬੀਰ ਪੰਥ ਮਹਿਲਾ ਮੰਡ ਬੇਨਤੀ ਕਰਦੀ ਹੈ ਕਿ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਔਰਤਾਂ ਦੇ ਬਰਤਨ ਵਾਲਾ ਜਰੂਰੀ ਸਮਾਨ ਵੀ ਪਜਾਣ ਦੀ ਕਿਰਪਾਲਤਾ ਕੀਤੀ ਜਾਵੇ ਜੀ। ਇਸ ਮੌਕੇ ਤੇ ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੁਦਰਤ ਵੱਲੋਂ ਢਾਏ ਗਏ ਕਹਿਰ ਦੌਰਾਨ ਲੋਕਾਂ ਦਾ ਬਹੁਤ ਹੀ ਜਾਨ ਮਾਲ, ਮਕਾਨ, ਫਸਲਾਂ, ਆਦਿ ਸਭ ਕੁਝ ਬਰਬਾਦ ਹੋ ਗਿਆ ਹੜ ਪੀੜਤਾਂ ਦੇ ਹੋਏ ਪੂਰੇ ਨੁਕਸਾਨ ਦੀ ਪੂਰੀ ਭਰਭਾਈ ਕਰੇ ਸਰਕਾਰਾਂ ਅਤੇ ਅੱਗੇ ਤੋਂ ਹੜਾਂ ਨਾਲ ਨਜਿੱਠਣ ਲਈ ਕੋਈ ਠੋਸ ਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਫਿਰ ਦੁਬਾਰਾ ਪੰਜਾਬ ਵਿੱਚ ਇਹ ਕਹਿਰ ਨਾ ਵਰਤ ਸਕੇ ਅਤੇ ਇਰੀਗੇਸ਼ਨ ਵਿਭਾਗ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਫੌਰੀ ਭਰਿਆ ਜਾਵੇ ਕੱਚੇ ਵਰਕਰਾਂ ਜਿਵੇਂ ਕਿ ਠੇਕਾ ਵਰਕਰਾਂ ਡੇਲੀਵੇਜਾ ਆਦ ਵਰਕਰਾਂ ਨੂੰ ਪੱਕਿਆਂ ਕੀਤਾ ਜਾਵੇ ਤਾਂ ਜੋ ਐਰੀਕੇਸ਼ਨ ਵਿਭਾਗ ਵਿੱਚ ਹੜਾਂ ਤੋਂ ਪਹਿਲਾਂ ਡਰੇਨਾਂ ਬੰਧ ਆਦਿ ਦਾ ਕੰਮ ਮੁਕੰਮਲ ਹੋ ਸਕੇ ਅਤੇ ਨਹਿਰਾਂ ਆਦਿ ਤੇ ਵੀ ਮੌਨਸੂਨ ਤੋਂ ਪਹਿਲਾਂ ਸਾਰੇ ਕੰਮ ਕਰ ਲਏ ਜਾਣ ਤਾਂ ਜੋ ਇਹੋ ਜਿਹੀ ਨੌਬਤ ਦੁਬਾਰਾ ਨਾ ਆਵੇ ਜੀ
ਇਸ ਮੌਕੇ ਤੇ ਹਾਜ਼ਰ ਸਨ ਬਿਆਸਾਂ ਦੇ ਵੀ ਬਬਲੀ ਦੇਵੀ ਨਿਰਮਲਾ ਰਾਣੀ ਗੁਰਮੀਤ ਕੌਰ ਰਜਨੀ ਕੁਮਾਰੀ ਇੰਦੂ ਵਾਲਾ ਸਤਨਾਮ ਕੌਰ ਰਿੰਕੀ ਰਚਨਾ ਰਚਨਾ ਕਿਰਨਾਂ ਦੇਵੀ ਰਕਸ਼ਾ ਦੇਵੀ ਸਵਰਨ ਕੌਰ ਆਸ਼ਾ ਜੋਸ਼ੀ ਆਦਿ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।












