ਮੁਖ ਯਜਮਾਨ ਸਮਾਜ ਸੇਵੀ ਸੁੰਦਰ ਲਾਲ ਅਗਰਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰ ਕਿਹਾ ਕਿ ਸਨਾਤਨ ਦੇ ਪ੍ਰਚਾਰ ਪ੍ਰਸਾਰ ਵਿਚ ਹਿੰਦੂ ਸੰਗਠਨ ਨਿਭਾ ਰਹੇ ਅਹਿਮ ਭੂਮਿਕਾ,ਗਰਵ ਹੈ
ਮੁਹਾਲੀ 13 ਸਤੰਬਰ ,ਬੋਲੇ ਪੰਜਾਬ ਬਿਊਰੋ;
ਪਿਤਰ ਪੱਖ ਦੇ ਮੌਕੇ ‘ਤੇ ਮੋਹਾਲੀ ਦੇ ਸੈਕਟਰ 70 ਮਟੌਰ ਵਿਚ ਸਥਿਤ ਪ੍ਰਾਚੀਨ ਸ੍ਰੀ ਸਤਿਆ ਨਰਾਇਣ ਮੰਦਰ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਵਿਚ ਭਗਵਾਨ ਗੋਵਰਧਨ ਪਰਬਤ ਦੀ ਕਥਾ ਸੁਣਾ ਕੇ ਪ੍ਰਭੂ ਨੂੰ ਛਪਨ ਵਿਅੰਜਨ ਦਾ ਭੋਗ ਲਗਾਇਆ ਗਿਆ| ਇਸ ਮੌਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਸ਼ਰਧਾਲੂਆਂ ਵੱਲੋਂ ਵੱਧ ਚੜ ਕੇ ਹਿੱਸਾ ਲਿੱਤਾ ਗਿਆ ਅਤੇ ਮੋਹਾਲੀ ਸ਼ਹਿਰ ਦੇ ਵੱਖ-ਵੱਖ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ,ਮਹਿਲਾ ਸੰਕੀਰਤਨ ਮੰਡਲ ਅਤੇ ਹੋਰ ਸਮਾਜ ਸੇਵੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿੱਤਾ ਗਿਆ। ਇਸ ਮੌਕੇ ਆਈ ਹੋਈ ਮੰਦਰ ਵਿਖੇ ਮਸ਼ਹੂਰ ਸ਼ਖਸੀਅਤਾਂ ਵੱਲੋਂ ਕਥਾ ਦੇ ਮੁੱਖ ਯਜਮਾਨ ਸੁੰਦਰ ਲਾਲ ਅਗਰਵਾਲ ਵੱਲੋਂ ਸਨਾਤਨ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ ਗਈ | ਉੱਥੇ ਹੀ ਸਮਾਜ ਸੇਵੀ ਅਤੇ ਰਤਨ ਪ੍ਰੋਫੈਸ਼ਨਲ ਕਾਲਜ ਸੁਹਾਣਾ ਦੇ ਐਮਡੀ ਸੁੰਦਰ ਲਾਲ ਅਗਰਵਾਲ ਅਤੇ ਕਥਾ ਵਿਆਸਪੀਠ ਦੇ ਅਚਾਰਿਆ ਇੰਦਰਮਨੀ ਤ੍ਰਿਪਾਠੀ ਨੇ ਆਈ ਹੋਈ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਖਾਸ ਤੌਰ ਤੇ ਅੱਜ ਦੀ ਕਥਾ ਵਿੱਚ ਆਰਐਸਐਸ ਸੰਘ ਦੇ ਪ੍ਰੇਮ ਗੋਇਲ, ਸੇਵਾ ਭਾਰਤੀ ਤੋਂ ਤ੍ਰਿਲੋਕੀਨਾਥ, ਕਾਲੀਆ ਜੀ, ਐਸਐਸਪੀ ਹਰਵਿੰਦਰ ਸਿੰਘ ਵਿਰਕ, ਸ਼੍ਰੀ ਬ੍ਰਾਹਮਣ ਸਭਾ ਮੋਹਾਲੀ ਦੇ ਪ੍ਰਧਾਨ ਵੀਕੇ ਵੈਦ ਅਤੇ ਉਨਾਂ ਦੀ ਟੀਮ, ਸੈਕਟਰ 66 ਵਿਖੇ ਸਥਿਤ ਸ਼ਿਵ ਸ਼ਕਤੀ ਮੰਦਰ ਦੇ ਮੌਜੂਦਾ ਪ੍ਰਧਾਨ ਗੋਪਾਲ ਸਿੰਘ ਤੇ ਟੀਮ, ਸਤਪਾਲ ਅਰੋੜਾ ਤੋਂ ਇਲਾਵਾ ਹੋਰ ਮਸ਼ਹੂਰ ਸ਼ਖਸ਼ੀਅਤਾਂ ਮੌਜੂਦ ਰਹੇ |












