ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਚੰਡੀਗੜ੍ਹ, 15 ਸਤੰਬਰ;
ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ, ਭੀਖੀ-ਮਾਨਸਾ ਵੱਲੋਂ ਅੱਜ ਸ਼ਾਨਦਾਰ ਇਨਵੈਸਟਿਚਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਨਵੇਂ ਚੁਣੇ ਗਏ ਵਿਦਿਆਰਥੀ ਕੌਂਸਲ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਦੀਪਕ ਜਗਾ ਕੇ ਕੀਤੀ ਜੋ ਗਿਆਨ ਅਤੇ ਪ੍ਰਕਾਸ਼ ਦਾ ਪ੍ਰਤੀਕ ਹੈ।
ਸਕੂਲ ਦੇ ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਸੀਨੀਅਰ ਅਧਿਆਪਕਾਂ ਸਮੇਤ ਨਵੇਂ ਨਿਯੁਕਤ ਕੌਂਸਲ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦੇ ਪ੍ਰਤੀਕ ਰੂਪ ਵਿੱਚ ਸੈਸ਼ ਅਤੇ ਬੈਜ਼ ਭੇਟ ਕੀਤੇ। ਇਨ੍ਹਾਂ ਵਿੱਚ ਹੈਡ ਬੁਆਏ, ਹੈਡ ਗਰਲ, ਹਾਊਸ ਕੈਪਟਨ, ਵਾਈਸ ਕੈਪਟਨ ਅਤੇ ਵੱਖ-ਵੱਖ ਕਮੇਟੀਆਂ ਦੇ ਨੇਤਾ ਸ਼ਾਮਲ ਸਨ। ਹਰ ਬੈਜ ਸਕੂਲ ਵੱਲੋਂ ਦਿੱਤੇ ਭਰੋਸੇ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਸੀ। ਬੈਜ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀ ਨੇਤਾਵਾਂ ਨੇ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਅਤੇ ਇਮਾਨਦਾਰੀ, ਸਮਰਪਣ ਅਤੇ ਅਨੁਸ਼ਾਸਨ ਨਾਲ ਆਪਣੇ ਸਾਥੀਆਂ ਦਾ ਨੇਤ੍ਰਿਤਵ ਕਰਨ ਦਾ ਵਚਨ ਦਿੱਤਾ।
ਵਚਨਬੱਧਤਾ ਦੀ ਸਹੁੰ ਸਰੀਰਕ ਸਿੱਖਿਆ ਦੇ ਅਧਿਆਪਕ ਸ਼੍ਰੀ ਹਰਜਿੰਦਰ ਸਿੰਘ ਵੱਲੋਂ ਦਿਵਾਈ ਜਿਸ ਵਿੱਚ ਸਾਰੇ ਕੌਂਸਲ ਮੈਂਬਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿੱਖਰੇ ਮਨ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਕੀਤਾ।
ਸਕੂਲ ਦੀ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਇਨਵੈਸਟਿਚਰ ਸਮਾਰੋਹ ਇੱਕ ਐਸੀ ਯਾਤਰਾ ਦੀ ਸ਼ੁਰੂਆਤ ਹੈ, ਜਿੱਥੇ ਤੁਸੀਂ ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਟੀਮ ਵਿੱਚ ਕੰਮ ਕਰਨਾ ਸਿੱਖਦੇ ਹੋ। ਦਿਆਲੂ ਨੇਤਾ ਬਣੋ, ਆਪਣੇ ਸਾਥੀਆਂ ਦੀ ਇੱਜ਼ਤ ਕਰੋ ਅਤੇ ਆਪਣੇ ਕੰਮਾਂ ਨਾਲ ਆਪਣੇ ਬੋਲਾਂ ਤੋਂ ਵੱਧ ਪ੍ਰਭਾਵ ਪਾਓ।
ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਸਮਾਪਤੀ ਸੰਬੋਧਨ ਵਿੱਚ ਨਵੇਂ ਚੁਣੇ ਗਏ ਕੌਂਸਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਸਾਥੀ ਵਿਦਿਆਰਥੀਆਂ ਲਈ ਰੋਲ ਮਾਡਲ ਬਣਨ ਲਈ ਪ੍ਰੇਰਿਤ ਕੀਤਾ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ, ਜਿਸ ਨਾਲ ਉਪਸਥਿਤ ਸਾਰੇ ਵਿਅਕਤੀਆਂ ਵਿੱਚ ਪ੍ਰੇਰਣਾ, ਜ਼ਿੰਮੇਵਾਰੀ ਅਤੇ ਵਚਨਬੱਧਤਾ ਦੀ ਮਜ਼ਬੂਤ ਭਾਵਨਾ ਜਾਗ੍ਰਿਤ ਹੋਈ।
ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੇਤ੍ਰਿਤਵ ਸਿਰਫ਼ ਬੈਜ ਪਹਿਨਣ ਲਈ ਨਹੀਂ, ਬਲਕਿ ਮੁਸ਼ਕਲ ਸਮੇਂ ਵਿੱਚ ਵੀ ਸਹੀ ਕੰਮ ਕਰਨ ਦਾ ਹੌਸਲਾ ਰੱਖਣ ਬਾਰੇ ਹੈ।












