ਮਜੀਠੀਆ ਮਾਮਲੇ ਚ ਵੱਡੀ ਅਪਡੇਟ: ਜਾਂਚ ਚ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਨਹੀਂ ਹੋਇਆ ਪਤਨੀ ਦਾ ਭਰਾ ਕੱਲ੍ਹ ਫਿਰ ਤਫਤੀਸ਼ ਸ਼ਾਮਿਲ ਹੋਣ ਲਈ ਸੱਦਿਆ 

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 15 ਸਤੰਬਰ ,ਬੋਲੇ ਪੰਜਾਬ ਬਿਉਰੋ;

ਅਕਾਲੀ ਸਰਕਾਰ ਮੌਕੇ ਬਹੁ ਕਰੋੜੀ  ਨਾਮੀਆਂ ਅਤੇ ਬੇਨਾਮੀਆ ਜਾਇਦਾਦਾਂ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਸ ਬਿਊਰੋ ਵੱਲੋਂ ਗਿਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੋ ਕਿ ਇਸ ਮੌਕੇ ਨਾਭਾ ਜੇਲ ਵਿੱਚ ਬੰਦ ਹਨ ਤੇ ਵਿਜੀਲੈਂਸ ਬਿਊਰੋ ਨੇ ਸਿਕੰਜਾ ਕੱਸ ਦਿੱਤਾ ਹੈ । ਮਿਲੀ ਜਾਣਕਾਰੀ ਅਨੁਸਾਰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਭਰਾ ਗੱਜਪਤ ਸਿੰਘ ਗਰੇਵਾਲ ਨੂੰ ਮਜੀਠੀਆ ਵਿਰੁੱਧ ਮੁਕਦਮਾ ਨੰਬਰ 22/ 2025  ਵਿੱਚ ਚੱਲ ਰਹੀ ਤਫਤੀਸ਼ ਚ ਸ਼ਾਮਿਲ ਹੋਣ ਲਈ ਕੱਲ 16 ਸਤੰਬਰ ਨੂੰ ਸਵੇਰੇ 11 ਵਜੇ ਵਿਜੀਲੈਂਸ ਭਵਨ ਸੈਕਟਰ 68 ਮੋਹਾਲੀ ਵਿਖੇ  ਫਿਰ ਸੱਦ ਲਿਆ ਹੈ । ਸੂਤਰ ਦੱਸਦੇ ਹਨ ਕਿ ਅੱਜ 15 ਸਤੰਬਰ ਨੂੰ ਵੀ ਗਜਪਤ ਸਿੰਘ ਗਰੇਵਾਲ ਨੂੰ  ਇਸ ਮੁਕਦਮੇ ਦੇ ਜਾਂਚ ਅਧਿਕਾਰੀ ਵੱਲੋਂ ਬੁਲਾਇਆ ਗਿਆ ਸੀ ਪਰ ਉਹ ਸ਼ਾਮਿਲ ਨਹੀਂ ਹੋਇਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।